[gtranslate]

ਚੰਡੀਗੜ੍ਹ ਨਗਰ ਨਿਗਮ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਕੱਟਿਆ ਚਲਾਨ, ਜਾਣੋ ਕੀ ਹੈ ਮਾਮਲਾ

challan of dirt near cm residence

ਚੰਡੀਗੜ੍ਹ ਨਗਰ ਨਿਗਮ ਨੇ ਵੱਡੀ ਕਾਰਵਾਈ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਚਲਾਨ ਕੱਟ ਦਿੱਤਾ ਹੈ। ਦਰਅਸਲ ਮੁੱਖ ਮੰਤਰੀ ਦੀ ਕੋਠੀ ਦਾ ਗੰਦਗੀ ਫੈਲਾਉਣ ਲਈ ਚਲਾਨ ਕੀਤਾ ਗਿਆ ਹੈ। ਸੈਕਟਰ-2 ਸਥਿਤ ਕੋਠੀ ਨੰਬਰ 7 ਦੇ ਪਿੱਛੇ ਕੂੜਾ ਫੈਲਿਆ ਹੋਇਆ ਸੀ, ਜਿਸ ਨੂੰ ਦੇਖਦੇ ਹੋਏ ਨਿਗਮ ਨੇ ਇਹ ਕਾਰਵਾਈ ਕੀਤੀ ਹੈ। ਕੁੱਲ 10,000 ਰੁਪਏ ਦਾ ਚਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੋਠੀ ਨੰਬਰ 7 ਮੁੱਖ ਮੰਤਰੀ ਦੇ ਨਾਂ ’ਤੇ ਅਲਾਟ ਹੈ ਪਰ ਮੁੱਖ ਮੰਤਰੀ ਕੋਠੀ ਨੰਬਰ 6 ਵਿੱਚ ਰਹਿੰਦੇ ਹਨ। ਪੰਜਾਬ ਦੇ ਮੰਤਰੀਆਂ ਦੇ ਸੁਰੱਖਿਆ ਮੁਲਾਜ਼ਮ ਇੱਥੇ ਰਹਿੰਦੇ ਹਨ। ਮੰਤਰੀਆਂ ਦੀਆਂ ਗੱਡੀਆਂ ਵੀ ਇੱਥੇ ਹੀ ਪਾਰਕ ਕੀਤੀਆਂ ਜਾਂਦੀਆਂ ਹਨ। ਕੋਠੀ ਦੇ ਪਿਛਲੇ ਪਾਸੇ ਕੂੜਾ ਪਿਆ ਹੋਣ ਦੀ ਸੂਚਨਾ ਮਿਲਣ ’ਤੇ ਅੱਜ ਸਵੇਰੇ ਨਗਰ ਨਿਗਮ ਦੀ ਟੀਮ ਪੁੱਜੀ ਸੀ।

ਮੌਕੇ ਦਾ ਮੁਆਇਨਾ ਕਰ ਕੇ ਫੋਟੋ ਖਿੱਚਣ ਤੋਂ ਬਾਅਦ ਚਲਾਨ ਕੱਟਿਆ ਗਿਆ ਸੀ। ਸੌਲਿਡ ਵੇਸਟ ਮੈਨੇਜਮੈਂਟ ਉਪ-ਨਿਯਮਾਂ, 2018 ਦੇ ਨਿਯਮ 14(I) ਅਤੇ ਨਿਯਮ 15(G) ਦੇ ਤਹਿਤ 500+9500 ਰੁਪਏ ਦਾ ਚਲਾਨ ਕੀਤਾ ਗਿਆ ਹੈ। ਚਲਾਨ ਕਟਵਾਉਣ ਵਾਲੇ ਅਧਿਕਾਰੀ ਨੇ ਚਲਾਨ ਪੇਪਰ ‘ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਇੱਕ ਹਫ਼ਤੇ ਵਿੱਚ ਚਲਾਨ ਭਰਿਆ ਜਾ ਸਕਦਾ ਹੈ।

Likes:
0 0
Views:
282
Article Categories:
India News

Leave a Reply

Your email address will not be published. Required fields are marked *