9 ਫਰਵਰੀ ਦੀ ਸਵੇਰ ਨੂੰ ਇੱਕ 22 ਸਾਲ ਦੇ ਨੌਜਵਾਨ ਨਾਲ ਅਜਿਹਾ ਭਿਆਨਕ ਹਾਦਸਾ ਵਾਪਰਿਆ ਸੀ ਕਿ ਉਸਨੂੰ ਆਪਣੀ ਜਾਨ ਗਵਾਉਣੀ ਪੈ ਗਈ। ਅਹਿਮ ਗੱਲ ਹੈ ਕਿ ਇਹ ਹਾਦਸਾ ਇੱਕ 25 ਸਾਲ ਦੀ ਕੁੜੀ ਦੀ ਗਲਤੀ ਨਾਲ ਵਾਪਰਿਆ ਸੀ। ਇਸੇ ਮਾਮਲੇ ਦੀ ਸੁਣਵਾਈ ਕਰਦਿਆਂ ਹੁਣ ਨੈਪੀਅਰ ਅਦਾਲਤ ਨੇ ਕੁੜੀ ਸਾਰਾ ਸ਼ੇਮਿਡ ਨੂੰ 2 ਸਾਲ 4 ਮਹੀਨੇ ਦੀ ਸਜਾ ਸੁਣਾਈ ਹੈ। ਹੋਇਆ ਇਹ ਸੀ ਕਿ ਜਦੋਂ ਉਹ ਹਾਕਸਬੇਅ ਐਕਸਪ੍ਰੈਸ ਹਾਈਵੇਅ ‘ਤੇ ਆਪਣੇ ਟਰੱਕ-ਟਰੈਲਰ ਵਿੱਚ ਜਾ ਰਹੀ ਸੀ ਤਾਂ ਉਹ ਟਰੱਕ ਚਲਾਉਂਦਿਆਂ ਲਗਾਤਾਰ ਮੋਬਾਇਲ ਦੀ ਵਰਤੋਂ ਕਰ ਰਹੀ ਸੀ ਇਸੇ ਦੌਰਾਨ ਉਸਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ ਸੀ। ਉਸਨੇ ਇਸ ਦੌਰਾਨ 85 ਸਨੇਪਚੈਟ ਮੈਸੇਜ ਰੀਸੀਵ ਕੀਤੇ ਅਤੇ 45 ਮੈਸੇਜ ਟਾਈਪ ਕਰਕੇ ਭੇਜੇ ਤੇ ਇਸੇ ਦੌਰਾਨ ਇਸ ਹਾਦਸੇ ਨੂੰ ਅੰਜਾਮ ਦਿੱਤਾ। ਇਸ ਟੱਕਰ ਕਾਰਨ 22 ਸਾਲਾ ਨੌਜਵਾਨ ਸੇਲਬ ਬੇਕਰ ਦੀ ਮੌਤ ਹੋ ਗਈ ਸੀ।