ਸ਼ੁੱਕਰਵਾਰ ਨੂੰ ਭਾਰਤ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ। ਉਨ੍ਹਾਂ ਨੂੰ ਦਿੱਲੀ ਛਾਉਣੀ ਦੇ ਬਰਾੜ ਸਕੁਏਅਰ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ। ਬਿਪਿਨ ਰਾਵਤ ਅਤੇ ਮਧੁਲਿਕਾ ਰਾਵਤ ਦੀਆਂ ਬੇਟੀਆਂ ਕ੍ਰਿਤਿਕਾ ਅਤੇ ਤਾਰਿਣੀ ਨੇ ਆਪਣੇ ਮਾਤਾ-ਪਿਤਾ ਦਾ ਅੰਤਿਮ ਸੰਸਕਾਰ ਕੀਤਾ।
ਸੀਡੀਐਸ ਜਨਰਲ ਬਿਪਿਨ ਰਾਵਤ ਦੇ ਅੰਤਿਮ ਦਰਸ਼ਨਾਂ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਮਸ਼ਹੂਰ ਹਸਤੀਆਂ ਅਤੇ ਹੋਰ ਦੇਸ਼ਾਂ ਦੇ ਵੱਡੇ ਅਧਿਕਾਰੀ ਸ਼ਮਸ਼ਾਨਘਾਟ ਪਹੁੰਚੇ ਸਨ। ਜਨਰਲ ਬਿਪਿਨ ਰਾਵਤ ਦੀ ਅੰਤਿਮ ਯਾਤਰਾ ਦੌਰਾਨ ਲੋਕਾਂ ਨੇ ਸੜਕਾਂ ‘ਤੇ ਖੜ੍ਹੇ ਹੋ ਕੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ ਹਨ। ਸੀਡੀਐਸ ਬਿਪਿਨ ਰਾਵਤ ਦੀ ਆਖਰੀ ਯਾਤਰਾ ਦੌਰਾਨ ਨਾਗਰਿਕਾਂ ਨੇ “ਜਦ ਤੱਕ ਸੂਰਜ ਚੰਨ ਰਹੇਗਾ, ਬਿਪਿਨ ਜੀ ਦਾ ਨਾਮ ਰਹੇਗਾ” ਦੇ ਨਾਅਰੇ ਲਗਾਏ।