ਦੋ ਹਫ਼ਤੇ ਪਹਿਲਾਂ ਕ੍ਰਾਈਸਟਚਰਚ ਦੇ ਸਕ੍ਰੈਪ ਯਾਰਡ ਵਿੱਚ ਲੱਗੀ ਸ਼ੱਕੀ ਅੱਗ ਤੋਂ ਬਾਅਦ ਚਾਰ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਵਿੱਚ ਸੀਸੀਟੀਵੀ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇਹ ਵੱਡੀ ਅੱਗ 17 ਅਗਸਤ ਦੀ ਸ਼ਾਮ ਨੂੰ ਵੂਲਸਟਨ ਵਿੱਚ ਗਾਰਲੈਂਡਸ ਰੋਡ ‘ਤੇ ਇੱਕ ਸਕ੍ਰੈਪ ਮੈਟਲ ਯਾਰਡ ਵਿੱਚ ਲੱਗੀ ਸੀ। ਜਾਸੂਸ ਸਾਰਜੈਂਟ ਮਾਈਕਲ ਵਰਨਮ ਨੇ ਇੱਕ ਬਿਆਨ ਵਿੱਚ ਕਿਹਾ, “ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਅਤੇ ਐਮਰਜੈਂਸੀ ਦੁਆਰਾ ਮਹੱਤਵਪੂਰਨ ਕੰਮ ਅਤੇ ਸਰੋਤ ਦੀ ਲੋੜ ਸੀ। ਫੁਟੇਜ ਵਿੱਚ ਘਟਨਾ ਦੇ ਸਮੇਂ ਇਲਾਕੇ ਵਿੱਚ ਚਾਰ ਲੋਕਾਂ ਦਾ ਇੱਕ ਸਮੂਹ ਦਿਖਾਈ ਦਿੰਦਾ ਹੈ।
ਵਰਨਮ ਨੇ ਕਿਹਾ ਹਾਲਾਂਕਿ ਫੁਟੇਜ “ਬਹੁਤ ਸਪੱਸ਼ਟ ਨਹੀਂ ਹੈ”, ਪਰ ਇਹ ਉਮੀਦ ਹੈ ਕਿ “ਕੋਈ ਇਸ ਵਿੱਚ ਸ਼ਾਮਿਲ ਲੋਕਾਂ ਨੂੰ ਪਛਾਣ ਲਵੇਗਾ, ਖ਼ਾਸਕਰ ਉਹ ਲੋਕ ਜੋ ਉਨ੍ਹਾਂ ਨੂੰ ਜਾਣਦੇ ਹਨ”। “ਇਹ ਘਟਨਾ ਬਹੁਤ ਗੰਭੀਰ ਸੀ, ਅਤੇ ਜੇ Fire and Emergency ਤੇਜ਼ੀ ਨਾਲ ਕੰਮ ਨਾ ਕਰਦਾ, ਤਾਂ ਘਰਾਂ ਅਤੇ ਕਾਰੋਬਾਰਾਂ ਨੂੰ ਕਾਫ਼ੀ ਨੁਕਸਾਨ ਪਹੁੰਚ ਸਕਦਾ ਸੀ, ਨਾਲ ਹੀ ਲੋਕਾਂ ਦੀਆਂ ਜਾਨਾਂ ਨੂੰ ਗੰਭੀਰ ਖਤਰਾ ਹੋ ਸਕਦਾ ਸੀ।” ਨੈਸ਼ਨਲ ਸਟੀਲ ਦੇ ਮੈਨੇਜਿੰਗ ਡਾਇਰੈਕਟਰ ਵਿਪਨ ਗਰਗ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅੱਗ ਜਾਣਬੁੱਝ ਕੇ ਲਾਈ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ, “ਕਾਰਾਂ ਨੂੰ ਅੱਗ ਨਹੀਂ ਲੱਗਦੀ। ਸਾਈਟ ‘ਤੇ ਕੋਈ ਇੰਜਣ ਜਾਂ ਜਲਣਸ਼ੀਲ ਕੋਈ ਚੀਜ਼ ਨਹੀਂ ਹੈ… ਸਿਰਫ਼ ਕਾਰਾਂ ਦੇ shells ਹਨ।”