ਨਿਊਜ਼ੀਲੈਂਡ ‘ਚ ਪਿਛਲੇ ਇੱਕ ਹਫ਼ਤੇ ਦੌਰਾਨ ਐਤਵਾਰ ਤੱਕ ਕੋਵਿਡ -19 ਦੇ 1761 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਵਾਇਰਸ ਕਾਰਨ 16 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਨਵੇਂ ਮਾਮਲਿਆਂ ‘ਚੋਂ 1069 ਮੁੜ ਸੰਕਰਮਣ ਸਨ। ਹਸਪਤਾਲ ਵਿੱਚ 134 ਕੇਸ ਸਨ, ਜਿਨ੍ਹਾਂ ਵਿੱਚੋਂ ਕੋਈ ਵੀ ਇੰਟੈਂਸਿਵ ਕੇਅਰ ਵਿੱਚ ਨਹੀਂ ਸੀ। ਸਭ ਤੋਂ ਵੱਧ ਨਵੇਂ ਕੇਸ ਕੈਂਟਰਬਰੀ ਵਿੱਚ ਸਨ, ਇਸ ਤੋਂ ਬਾਅਦ ਵਾਈਟੇਮਾਟਾ, ਕਾਉਂਟੀਜ਼ ਮੈਨੂਕਾਉ ਅਤੇ ਵਾਈਕਾਟੋ ਹਨ। ਕੇਸਾਂ ਦੀ ਗਿਣਤੀ ਪਿਛਲੇ ਹਫ਼ਤੇ ਨਾਲੋਂ ਘੱਟ ਸੀ ਜਦੋਂ ਟੇ ਵੱਟੂ ਓਰਾ ਨੇ 2414 ਨਵੇਂ ਕੇਸ ਦਰਜ ਕੀਤੇ ਅਤੇ ਵਾਇਰਸ ਕਾਰਨ 22 ਮੌਤਾਂ ਹੋਈਆਂ ਸਨ।
![cases of Covid-19 reported](https://www.sadeaalaradio.co.nz/wp-content/uploads/2024/07/WhatsApp-Image-2024-07-30-at-9.34.33-AM-950x534.jpeg)