ਬਠਿੰਡਾ ਦੇ ਰਾਮਪੁਰਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ 35 ਲੱਖ ਰੁਪਏ ਖਰਚ ਕੇ ਪਤਨੀ ਨੂੰ ਵਿਆਹ ਤੋਂ ਬਾਅਦ ਕੈਨੇਡਾ ਭੇਜਿਆ। ਪਰ ਪਤਨੀ ਦੀ ਪੀ.ਆਰ.ਦੇ ਬਾਅਦ ਜਦੋਂ ਪਤੀ ਨੇ ਉਸ ਨੂੰ ਵਿਦੇਸ਼ ਬੁਲਾਉਣ ਲਈ ਬੇਨਤੀ ਪੱਤਰ ਦੇਣ ਲਈ ਕਿਹਾ ਤਾਂ ਪਤਨੀ ਨੇ ਫਾਈਲ ਦੇਣ ਦੀ ਬਜਾਏ ਉਸ ਨੂੰ ਤਲਾਕ ਲੈਣ ਦੇ ਕਾਗਜ਼ ਭੇਜ ਦਿੱਤੇ। ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਹੁਣ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਪਤਨੀ ਅਤੇ ਉਸ ਦੇ ਪਿਤਾ ਖਿਲਾਫ ਥਾਣਾ ਸਿਟੀ ਰਾਮਪੁਰਾ ‘ਚ ਮਾਮਲਾ ਦਰਜ ਕਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ਵਿੱਚ ਕਿਸੇ ਮੁੰਡੇ ਨਾਲ ਅਜਿਹਾ ਕੀਤਾ ਗਿਆ ਹੋਵੇ। ਇਸ ਖੇਡ ਵਿੱਚ ਪਹਿਲਾਂ ਵੀ ਕਈ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ। ਪਰ ਫਿਰ ਵੀ ਲੋਕ ਧੋਖਾਧੜੀ ਦੇ ਰਾਹ ਪੈ ਰਹੇ ਹਨ।