ਵੈਲਿੰਗਟਨ ‘ਚ ਸੋਮਵਾਰ ਸਵੇਰੇ ਹੋਈ ਭਾਰੀ ਬਾਰਿਸ਼ ਕਾਰਨ ਹੜ੍ਹਾਂ ਵਾਲੇ ਹਲਾਤ ਪੈਦਾ ਹੋ ਗਏ ਹਨ। ਮੀਂਹ ਇੰਨਾਂ ਜਿਆਦਾ ਹੈ ਕਿ ਸਾਹਮਣੇ ਆਈਆਂ ਤਸਵੀਰਾਂ ‘ਚ ਕਈ ਕਾਰਾਂ ਵੀ ਪਾਣੀ ‘ਚ ਡੁੱਬੀਆਂ ਨਜ਼ਰ ਆ ਰਹੀਆਂ ਹਨ। wild weather ‘ਤੇ ਇੱਕ ਅਪਡੇਟ ਵਿੱਚ, ਹੱਟ ਸਿਟੀ ਕਾਉਂਸਿਲ ਨੇ ਫੇਸਬੁੱਕ ‘ਤੇ ਲਿਖਿਆ ਕਿ contractors ਰਿਵਰਬੈਂਕ ਕਾਰਪਾਰਕ ‘ਤੇ ਸਾਈਟ ‘ਤੇ ਸਨ, ਜੋ ਕਿ ਬੰਦ ਹੋ ਗਿਆ ਹੈ, ਜਦਕਿ ਬਾਕੀ ਕਾਰਾਂ ਨੂੰ ਉੱਚੇ ਮੈਦਾਨ ਵੱਲ ਲਿਜਾਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ”। ਕੌਂਸਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ, “ਹਾਰਕੋਰਟ ਵੈਰੀ ਡਰਾਈਵ ਦੇ ਨਾਲ-ਨਾਲ ਹੜ੍ਹ ਆ ਰਿਹਾ ਹੈ। ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ ਪਰ ਸੁਝਾਅ ਦਿੰਦੇ ਹਾਂ ਕਿ ਤੁਸੀਂ ਇਸ ਖੇਤਰ ਤੋਂ ਬਚੋ।”
ਮੈਟਸਰਵਿਸ ਨੇ ਟਵੀਟ ਕੀਤਾ ਕਿ ਰਾਜਧਾਨੀ ਵਿੱਚ ਸਵੇਰੇ 8 ਵਜੇ ਤੋਂ ਠੀਕ ਪਹਿਲਾਂ ਵੈਨੁਈਓਮਾਟਾ ਵਿੱਚ 60 ਮਿਲੀਮੀਟਰ ਅਤੇ ਕੇਲਬਰਨ ਵਿੱਚ 48.4 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ। ਮੌਸਮ ਏਜੰਸੀ ਨੇ ਕਿਹਾ, “ਇਹਨਾਂ ਦੋਨਾਂ ਸਟੇਸ਼ਨਾਂ ‘ਤੇ 25 ਮਿਲੀਮੀਟਰ/ਘੰਟਾ ਤੋਂ ਵੱਧ ਦੀ ਰਫ਼ਤਾਰ ਦਰਜ ਕੀਤੀ ਗਈ – ਇਹ ਬਹੁਤ ਜ਼ਿਆਦਾ ਮੀਂਹ ਹੈ। ਅੱਗੇ ਕਿਹਾ ਗਿਆ ਹੈ ਕਿ ਅੱਜ ਵਾਧੂ ਸਾਵਧਾਨ ਰਹੋ ਕਿਉਂਕਿ ਸਤ੍ਹਾ ‘ਤੇ ਹੜ੍ਹ ਆ ਸਕਦੇ ਹਨ ਜਾਂ ਸੜਕ ‘ਤੇ ਤਿਲਕਣ ਹੋ ਸਕਦੀ ਹੈ। ਭਾਰੀ ਮੀਂਹ ਦੀ ਚੇਤਾਵਨੀ ਅੱਜ ਦੁਪਹਿਰ ਤੱਕ ਲਾਗੂ ਹੈ।”