ਕੀ ਤੁਹਾਡੇ ਸਰੀਰ ‘ਚ ਖੂਨ ਦੀ ਕਮੀ ਰਹਿੰਦੀ ਹੈ ? ਮੋਬਾਈਲ-ਲੈਪਟਾਪ ‘ਤੇ ਕੰਮ ਕਰਨ ਨਾਲ ਅੱਖਾਂ ਕਮਜ਼ੋਰ ਹੋ ਗਈਆਂ ਹਨ ? ਅੱਧੇ ਸਿਰ ‘ਚ ਤੇਜ਼ ਦਰਦ ਹੁੰਦਾ ਹੈ? ਜਾਂ ਫਿਰ ਤੁਹਾਡੇ ਚਿਹਰੇ ਦੀ ਚਮਕ ਗਾਇਬ ਹੋ ਗਈ ਹੈ ? ਜੇਕਰ ਤੁਸੀ ਵੀ ਇਨ੍ਹਾਂ ਮੁਸ਼ਕਿਲਾਂ ਨਾਲ ਜੂਝ ਰਹੇ ਹੋ ਤਾਂ ਅਸੀਂ ਤੁਹਾਨੂੰ ਇਨ੍ਹਾਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਦੱਸਦੇ ਹਾਂ। ਜੇ ਇਹ ਤੁਹਾਡੇ ਨਾਲ ਹੋ ਰਿਹਾ ਹੈ ਤਾਂ ਤੁਸੀ ਗਾਜਰ ਖਾਣੀ ਸ਼ੁਰੂ ਕਰ ਦਿਓ ਕਿਉਂਕਿ ਸਰਦੀਆਂ ਦੀ ਇਸ ਸਬਜ਼ੀ ਦਾ ਸੇਵਨ ਬਹੁਤ ਜ਼ਰੂਰੀ ਹੈ ਤੁਸੀਂ ਇਸ ਨੂੰ ਜੂਸ ਸੂਪ ਵਿੱਚ ਪੀ ਸਕਦੇ ਹੋ ਜਾਂ ਇੱਕ ਸੁਆਦੀ ਹਲਵੇ ਦੇ ਰੂਪ ਵਿੱਚ ਵੀ ਖਾ ਸਕਦੇ ਹੋ। ਅੱਜ ਦੇ ਸਮੇਂ ਵਿੱਚ ਜੋ ਨੌਰਮਲ ਮੰਨੀਆਂ ਜਾਣ ਸਮੱਸਿਆਵਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਉਨ੍ਹਾਂ ਦਾ ਇਲਾਜ ਪੌਸ਼ਟਿਕ ਚੀਜ਼ਾਂ ਹਨ।
ਗਾਜਰ ਜਿਸ ਨੂੰ ਬਹੁਤ ਆਮ ਮਿਲਣ ਵਾਲੀ ਸਬਜ਼ੀ ਮੰਨਿਆ ਜਾਂਦਾ ਹੈ ਪਰ ਅਸਲ ਵਿੱਚ ਪੌਸ਼ਟਿਕ ਗੁਣਾਂ ਦੀ ਖਾਣ ਹੈ ਕਿਉਂਕਿ ਇਸ ਵਿੱਚ ਅਜਿਹੇ-ਅਜਿਹੇ ਵਿਟਾਮਿਨ ਪਾਏ ਜਾਂਦੇ ਹਨ ਜੋ ਸਰੀਰ ਲਈ ਬਹੁਤ ਜ਼ਰੂਰੀ ਹੋਣ ਦੇ ਨਾਲ-ਨਾਲ ਫਾਇਦੇਮੰਦ ਹਨ। ਜੇਕਰ ਸਰੀਰ ‘ਚ ਖੂਨ ਦੀ ਕਮੀ ਹੋ ਜਾਂਦੀ ਹੈ ਤਾਂ ਚਿਹਰੇ ਦੀ ਚਮਕ ਆਪਣੇ ਆਪ ਹੀ ਗਾਇਬ ਹੋ ਜਾਂਦੀ ਹੈ ਗਾਜਰ ਖਾਣ ਨਾਲ ਸਰੀਰ ‘ਚ ਖੂਨ ਦੀ ਕਮੀ ਨੂੰ ਪੂਰੀ ਹੁੰਦੀ ਹੈ। ਜੂਸ ਜਾਂ ਕੱਚੀ ਗਾਜਰ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਤਣਾਅ ਦੇ ਕਾਰਨ ਸਿਰ ਦੇ ਅੱਧੇ ਹਿੱਸੇ ਵਿੱਚ ਤੇਜ ਦਰਦ ਹੋਣ ਲੱਗਦਾ ਹੈ ਜਿਸ ਨੂੰ ਮਾਈਗਰੇਨ ਕਿਹਾ ਜਾਂਦਾ ਹੈ ਲੋਕ ਇਸ ਦੇ ਹੱਲ ਲਈ ਜਾ ਇਲਾਜ ਲਈ ਦਵਾਈਆਂ ਖਾਦੇ ਹਨ ਪਰ ਜੇ ਗਾਜਰ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਰਾਹਤ ਮਿਲਦੀ ਹੈ।
ਅੱਜ ਕੱਲ ਛੋਟੇ-ਛੋਟੇ ਬੱਚਿਆਂ ਨੂੰ ਐਨਕਾਂ ਲੱਗੀਆਂ ਹੋਈਆਂ ਹਨ। ਜਿਸਦਾ ਕਾਰਨ ਪੋਸ਼ਣ ਦੀ ਕਮੀ ਹੈ। ਜੇਕਰ ਅੱਖਾਂ ਦੀ ਕਮਜ਼ੋਰੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ, ਤਾਂ ਤੁਸੀ ਗਾਜਰ ਖਾਓ ਅਤੇ ਇਸ ਦਾ ਜੂਸ ਪੀਓ। ਬੱਚਿਆਂ ਨੂੰ ਵੀ ਸ਼ੁਰੂ ਤੋਂ ਹੀ ਗਾਜਰ ਖਾਣ ਦੀ ਆਦਤ ਪਾਓ। ਠੰਡ ਦੇ ਮੌਸਮ ‘ਚ ਸਰੀਰ ਅੰਦਰੋਂ ਕਮਜ਼ੋਰ ਹੋਵੇ ਤਾਂ ਜ਼ਿਆਦਾ ਠੰਡ ਮਹਿਸੂਸ ਕਰਦਾ ਹੈ। ਹੱਥ-ਪੈਰ ਸੁੰਨ ਹੋਣ ਲੱਗਦੇ ਹਨ। ਅਜਿਹੇ ਲੋਕਾਂ ਲਈ ਗਾਜਰ ਖਾਣਾ ਬਹੁਤ ਫਾਇਦੇਮੰਦ ਹੈ ਕਿਉਂਕਿ ਗਾਜਰ ਦੀ ਤਾਸੀਰ ਗਰਮ ਹੁੰਦੀ ਹੈ ਜੋ ਅੰਦਰੂਨੀ ਗਰਮਾਹਟ ਦੇ ਨਾਲ ਪੋਸ਼ਣ ਵੀ ਦਿੰਦੀ ਹੈ। ਗਾਜਰ ‘ਚ ਕੈਰੋਟਿਨੋਇਡ (carotenoid) ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਕੈਂਸਰ ਸੈੱਲਜ਼ ਨੂੰ ਬਣਨ ਹੀ ਨਹੀਂ ਦਿੰਦੇ। ਇਸ ਨੂੰ ਖਾਣ ਨਾਲ ਹਾਰਟ ਅਟੈਕ ਦਾ ਖ਼ਤਰਾ ਵੀ 68 ਫੀਸਦੀ ਘੱਟ ਹੋ ਜਾਂਦਾ ਹੈ।
ਇੱਕ ਵਾਰ ਲਗਾਤਾਰ ਗਾਜਰ ਦਾ ਸੇਵਨ ਕਰਕੇ ਦੇਖੋ। ਕੱਚੇ ਸਲਾਦ ਦੇ ਰੂਪ ਵਿੱਚ ਜਾਂ ਇਸ ਦੇ ਜੂਸ ਦਾ ਸੇਵਨ ਜਾਂ ਇਸ ਨੂੰ ਸੂਪ ਦੇ ਰੂਪ ਵਿੱਚ ਵੀ ਵਰਤ ਸਕਦੇ ਹੋ। ਜਿਸ ਨਾਲ ਸਕਿਨ ‘ਚ ਨਿਖ਼ਾਰ ਆਉਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਇਹ ਨੈਚੁਰਲ ਗਲੋਂ ਦਿੰਦੀ ਹੈ। ਗਾਜਰ ਬੀਟਾ-ਕੈਰੋਟਿਨ, ਅਲਫ਼ਾ ਕੈਰੋਟੀਨ ਅਤੇ ਲੂਟੀਨ ਨਾਲ ਭਰਪੂਰ ਹੁੰਦੀ ਹੈ ਜੋ ਬਲੱਡ ਪ੍ਰੈਸ਼ਰ ਨੂੰ ਨੌਰਮਲ ਰੱਖਣ, ਕੋਲੈਸਟ੍ਰੋਲ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦਗਾਰ ਸਾਬਿਤ ਹੁੰਦੇ ਹਨ। ਇਹ ਵਿਟਾਮਿਨ ਏ ਨਾਲ ਭਰਪੂਰ ਹੁੰਦੀ ਹਨ ਜੋ ਲੀਵਰ ਨੂੰ ਤੰਦਰੁਸਤ ਰੱਖਦਾ ਹੈ।