ਜੇਕਰ ਤੁਸੀ ਨਿਊਜੀਲੈਂਡ ਜਾ ਆਸਟ੍ਰੇਲੀਆ ‘ਚ ਰਹਿੰਦੇ ਹੋ ਅਤੇ ਤੁਹਾਡੇ ਕੋਲ ਟੋਯੋਟਾ, BMW, ਹੌਂਡਾ, ਲੈਕਸਸ, ਨਿਸਾਨ, ਸੂਬਾਰੂ ਕਾਰ ਸੀ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਦਰਅਸਲ ਨਿਊਜੀਲੈਂਡ ਤੇ ਆਸਟ੍ਰੇਲੀਆ ‘ਚ ਕਾਰ ਮਾਲਕਾਂ ਨੂੰ ਇਸ ਮਹੀਨੇ ਕੰਪਨੀਆਂ ਵੱਲੋਂ $900 ਦਾ ਪੇਆਊਟ ਦਿੱਤਾ ਜਾਵੇਗਾ। ਪਰ ਰਿਪੋਰਟਾਂ ਅਨੁਸਾਰ ਇਹ ਪੇਆਊਟ ਸਿਰਫ ਉਨ੍ਹਾਂ ਕਾਰ ਮਾਲਕਾਂ ਨੂੰ ਮਿਲੇਗਾ ਜਿਨ੍ਹਾਂ ਦੀਆਂ ਕਾਰਾਂ ‘ਚ ਟਕਾਤਾ ਏਅਰਬੈਗ ਲੱਗੇ ਹੋਏ ਸਨ। ਦਰਅਸਲ ਇਨ੍ਹਾਂ ਏਅਰਬੈਗਸ ਵਿੱਚ ਕਾਫੀ ਸਮੱਸਿਆ ਸੀ ਤੇ ਇੰਨਾਂ ਕਾਰਨ ਦੁਨੀਆਂ ਭਰ ਵਿੱਚ 33 ਮੌਤਾਂ ਹੋਈਆਂ ਹਨ ਜਦਕਿ 400 ਤੋਂ ਵੱਧ ਲੋਕ ਜਖਮੀ ਹੋਏ ਹਨ। ਜਿਨ੍ਹਾਂ ਗੱਡੀਆਂ ‘ਚ ਇਹ ਏਅਰਬੈਗ ਲੱਗੇ ਸਨ ਉਨ੍ਹਾਂ ਨੂੰ ਦੁਨੀਆਂ ਭਰ ਤੋਂ ਵਾਪਿਸ ਮੰਗਵਾ ਲਿਆ ਗਿਆ ਸੀ। ਜਿਆਦਾ ਜਾਣਕਾਰੀ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ….
