ਨੌਰਥਸ਼ੋਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਟਾਕਾਪੂਨਾ ਗ੍ਰਾਮਰ ਸਕੂਲ ਦੇ ਬਾਹਰ ਅਚਾਨਕ ਇੱਕ ਚੱਲਦੀ ਕਾਰ ਨੂੰ ਅੱਗ ਲੱਗ ਗਈ ਸੀ। ਸਕੂਲ ਦੇ ਸਾਹਮਣੇ ਮਰਸਡੀਜ਼ ਕਾਰ ਨੂੰ ਅਚਾਨਕ ਅੱਗ ਲੱਗ ਗਈ ਸੀ। ਫਾਇਰ ਐਂਡ ਐਮਰਜੈਂਸੀ NZ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਦੁਪਹਿਰ 1.58 ਵਜੇ ਬੁਲਾਇਆ ਗਿਆ ਸੀ। ਹਾਲਾਂਕਿ ਇਸ ਦੌਰਾਨ ਕਾਰ ਭਾਵੇ ਨੁਕਸਾਨੀ ਗਈ ਹੈ ਪਰ ਰਾਹਤ ਰਹੀ ਕਿ ਕਾਰ ਸਵਾਰ ਵਾਲ-ਵਾਲ ਬਚ ਗਏ।
