ਸ਼ੁੱਕਰਵਾਰ ਦੁਪਹਿਰ ਵੇਲੇ ਵਹਾਂਗਾਨੁਈ ਦੇ ਉੱਤਰ-ਪੂਰਬ ‘ਚ ਇੱਕ ਕਾਰ ਨੂੰ ਅੱਗ ਲੱਗਣ ਅਤੇ ਫਿਰ ਝਾੜੀਆਂ ‘ਚ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਟੇਟ ਹਾਈਵੇਅ 4 ‘ਤੇ ਵਾਪਰੀ ਹੈ। ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਕਿਹਾ ਕਿ ਉਨ੍ਹਾਂ ਨੂੰ ਟੇ ਰਿਮੂ ਰੋਡ ਦੇ ਨੇੜੇ ਝਾੜੀਆਂ ‘ਚ ਲੱਗੀ ਅੱਗ ਬਾਰੇ ਦੁਪਹਿਰ 3.19 ਵਜੇ ਦੇ ਕਰੀਬ ਬੁਲਾਇਆ ਗਿਆ ਸੀ। ਰਾਹਤ ਵਾਲੀ ਗੱਲ ਹੈ ਕਿ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।