ਬੁੱਧਵਾਰ ਰਾਤ ਨੂੰ ਦੱਖਣੀ ਆਕਲੈਂਡ ਦੇ ਇੱਕ ਘਰ ਨਾਲ ਇੱਕ ਕਾਰ ਦੇ ਟਕਰਾਉਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਐਮਰਜੈਂਸੀ ਸੇਵਾਵਾਂ ਰਾਤ 10 ਵਜੇ ਤੋਂ ਠੀਕ ਬਾਅਦ ਆਕਲੈਂਡ ਦੇ ਫਲੈਟ ਬੁਸ਼ ਵਿੱਚ ਮਰਫੀਸ ਰੋਡ ‘ਤੇ ਦੋ ਵਾਹਨਾਂ ਦੇ ਹਾਦਸੇ ਵਾਲੀ ਥਾਂ ‘ਤੇ ਪਹੁੰਚੀਆਂ ਸੀ। ਇਕ ਕਾਰ ਸੜਕ ‘ਤੇ ਦੂਜੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਘਰ ਦੇ ਅੰਦਰ ਦਾਖਲ ਹੋ ਗਈ ਸੀ। ਇੱਕ ਬੁਲਾਰੇ ਨੇ ਕਿਹਾ, “ਪੁਲਿਸ ਬੁੱਧਵਾਰ ਸ਼ਾਮ ਨੂੰ ਫਲੈਟ ਬੁਸ਼ ਵਿੱਚ ਇੱਕ ਗੰਭੀਰ ਹਾਦਸੇ ਤੋਂ ਬਾਅਦ ਪੁੱਛਗਿੱਛ ਕਰ ਰਹੀ ਹੈ।” ਹਾਦਸੇ ਮਗਰੋਂ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਸੀ।
