ਅੱਜ ਸਵੇਰੇ ਇੱਕ ਕਾਰ ਦੀ ਐਂਬੂਲੈਂਸ ਨਾਲ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕੈਂਬ੍ਰਿਜ ਦੇ ਤਿਰਉ ਰੋਡ ‘ਤੇ ਤੜਕੇ 3.39 ਵਜੇ ਵਾਪਰੀ ਹੈ। ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਜਦਕਿ ਐਂਬੂਲੈਂਸ ਦੇ ਡਰਾਈਵਰ ਨੂੰ ਗੰਭੀਰ ਹਾਲਤ ‘ਚ ਵਾਈਕਾਟੋ ਹਸਪਤਾਲ ਲਿਜਾਇਆ ਗਿਆ ਸੀ। ਐਂਬੂਲੈਂਸ ਵਿੱਚ ਸਵਾਰ ਇੱਕ ਹੋਰ ਮੈਡੀਕਲ ਸਟਾਫ ਮੈਂਬਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਸੜਕ ਮਾਰਗ ਦੁਆਰਾ ਹਸਪਤਾਲ ਲਿਜਾਇਆ ਗਿਆ।
ਰਾਹਤ ਵਾਲੀ ਗੱਲ ਹੈ ਕਿ ਹਾਦਸੇ ਦੇ ਸਮੇਂ ਐਂਬੂਲੈਂਸ ਵਿੱਚ ਕੋਈ ਮਰੀਜ਼ ਨਹੀਂ ਸੀ। ਗੰਭੀਰ ਕਰੈਸ਼ ਯੂਨਿਟ ਘਟਨਾ ਦੀ ਜਾਂਚ ਕਰ ਰਹੀ ਹੈ। ਸੜਕ ਦੇ ਕੁੱਝ ਸਮੇਂ ਲਈ ਬੰਦ ਰਹਿਣ ਦੀ ਸੰਭਾਵਨਾ ਹੈ। ਸੇਂਟ ਜੌਹਨ ਐਂਬੂਲੈਂਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਪੁਲਿਸ ਨੂੰ ਹਾਦਸੇ ਦੀ ਚੱਲ ਰਹੀ ਜਾਂਚ ਵਿੱਚ ਸਹਾਇਤਾ ਕਰ ਰਹੀ ਹੈ। “ਇਸ ਸਮੇਂ ਸਾਡਾ ਧਿਆਨ ਆਪਣੇ ਲੋਕਾਂ ਦਾ ਸਮਰਥਨ ਕਰਨਾ ਹੈ ਅਤੇ ਸਾਡੇ ਵਿਚਾਰ ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਹਨ।”