ਇਸ ਸਮੇਂ ਇੱਕ ਤਾਜ਼ਾ ਖਬਰ ਆਕਲੈਂਡ ਦੇ Westgate ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਹਾਦਸਾ ਵਾਪਰਿਆ ਹੈ। ਆਕਲੈਂਡ ਦੇ ਵੈਸਟਗੇਟ ਦੇ ਵਿੱਚ ਦੋ ਕਾਰਾਂ ਦੀ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ, ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋਏ ਹਨ। ਘਟਨਾ ਵਾਲੇ ਸਥਾਨ ‘ਤੇ ਬਚਾਅ ਟੀਮਾਂ ਵੀ ਪਹੁੰਚ ਗਈਆਂ ਹਨ।
ਇਸ ਹਾਦਸੇ ਵਿੱਚ ਜਖਮੀ ਹੋਏ ਇੱਕ ਵਿਅਕਤੀ ਦੀ ਹਾਲਤ ਗੰਭੀਰ ਸੀ, ਜਿਸ ਕਾਰਨ ਉਸ ਵਿਅਕਤੀ ਨੂੰ ਇਲਾਜ ਲਈ ਆਕਲੈਂਡ ਸਿਟੀ ਹਸਪਤਾਲ ਵਿਖੇ ਲਿਜਾਇਆ ਗਿਆ ਹੈ । ਜਦਕਿ 2 ਹੋਰ ਵਿਅਕਤੀਆਂ ਦੇ ਵੀ ਕਾਫੀ ਸੱਟਾਂ ਲੱਗਣ ਦੀ ਜਾਣਕਰੀ ਮਿਲੀ ਹੈ, ਇਸ ਦੇ ਨਾਲ ਹੀ ਹਾਦਸੇ ਦਾ ਸ਼ਿਕਾਰ ਹੋਏ ਚੌਥੇ ਵਿਅਕਤੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਸ਼ਾਮ ਨੂੰ 6.15 ਵਜੇ ਪੁਲਿਸ ਨੂੰ ਹਾਦਸੇ ਵਾਲੇ ਸਥਾਨ ‘ਤੇ ਬੁਲਾਇਆ ਗਿਆ ਸੀ ਅਤੇ ਗੰਭੀਰ ਕਰੈਸ਼ ਯੂਨਿਟ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ।