ਨਿਊਜ਼ੀਲੈਂਡ ਵਾਸੀ ਜਿੱਥੇ ਪਹਿਲਾ ਚੋਰਾਂ ਤੇ ਲੁਟੇਰਿਆਂ ਨੇ ਸਤਾਏ ਹੋਏ ਸੀ ਉੱਥੇ ਹੀ ਹੁਣ ਆਮ ਲੋਕਾਂ ਲਈ ਇੱਕ ਹੋਰ ਨਵੀ ਮੁਸੀਬਤ ਖੜ੍ਹੀ ਹੋ ਗਈ ਹੈ। ਕਾਰ ਪਾਰਕਿੰਗਾਂ ‘ਚ ਚੋਰੀ ਦੇ ਨਾਲ ਨਾਲ ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸਭ ਹੈਰਾਨ ਵੀ ਕੀਤਾ ਹੈ ਅਤੇ ਪਰੇਸ਼ਾਨ ਵੀ। ਦਰਅਸਲ ਆਕਲੈਂਡ ਦੀਆਂ ਕਾਰ ਪਾਰਕਿੰਗਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਕਿਸੇ ਤਿੱਖੀ ਨੁਕੀਲੀ ਚੀਜ ਨਾਲ ਪਾਰਕਿੰਗਾਂ ਵਿੱਚ ਖੜੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਵੀਡੀਓ ਦੇਖ ਇੰਝ ਲੱਗਦਾ ਹੈ ਕਿ ਜਿਵੇਂ ਕਾਰ ਦੇ ਪੇਂਟ ਨੂੰ ਖਰਾਬ ਕਰਨਾ ਹੀ ਉਸ ਵਿਅਕਤੀ ਦਾ ਇਰਾਦਾ ਹੈ, ਪਰ ਕਾਰ ਮਾਲਕ ਲਈ ਇਹ ਪੇਂਟ ਵੀ ਸੈਂਕੜੇ ਡਾਲਰਾਂ ‘ਚ ਪਏਗਾ। ਇਸ ਲਈ ਜੇਕਰ ਤੁਸੀ ਵੀ ਕਿਤੇ ਸ਼ੌਪਿੰਗ ਕਰਨ ਜਾ ਰਹੇ ਹੋ ਤਾਂ ਆਪਣੀ ਕਾਰ ਸਿਰਫ ਧਿਆਨ ਨਾਲ ਪਾਰਕ ਹੀ ਨਾ ਕਰਿਓ ਸਗੋਂ ਉਸਦਾ ਪਾਰਕਿੰਗ ਮਗਰੋਂ ਵੀ ਧਿਆਨ ਰੱਖਿਓ। ਨਹੀਂ ਤਾਂ ਤੁਹਾਨੂੰ ਵੀ ਸੈਂਕੜੇ ਡਾਲਰਾਂ ਦਾ ਖਰਚਾ ਝੱਲਣਾ ਪੈ ਸਕਦਾ ਹੈ।
