[gtranslate]

ਅਰੂਸਾ ਆਲਮ ਮਾਮਲੇ ‘ਤੇ ਕੈਪਟਨ ਤੇ ਡਿਪਟੀ CM ਰੰਧਾਵਾ ਹੋਏ ਮਿਹਣੋ-ਮਿਹਣੀ, ਇੱਕ ਦੂਜੇ ਨੂੰ ਦੇ ਰਹੇ ਨੇ ਮੋੜਵੇਂ ਜਵਾਬ

captain vs deputy cm randhawa

ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦਰਮਿਆਨ ਤਕਰਾਰ ਵਧਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਦੋਵੇਂ ਧਿਰਾਂ ਇੱਕ-ਦੂਜੇ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੀਆਂ ਹਨ। ਕੈਪਟਨ ਦੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਅਕਾਲੀ, ਕਾਂਗਰਸ ਅਤੇ ਆਪ ਨੇ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੌਰਾਨ ਹੁਣ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਟਵੀਟਰ ਵਾਰ ਵੀ ਛਿੜ ਗਈ ਹੈ, ਦੌਵੇ ਆਗੂ ਇੱਕ ਦੂਜੇ ਨੂੰ ਟਵੀਟ ਕਰ ਜਵਾਬ ਦੇ ਰਹੇ ਹਨ।

ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋ ਅਰੂਸਾ ਬਾਰੇ ਸਵਾਲ ਚੁੱਕੇ ਜਾਣ ਤੋਂ ਬਾਅਦ ਜਿੱਥੇ ਕੈਪਟਨ ਪਹਿਲੀ ਵਾਰ ਅਰੂਸਾ ਬਾਰੇ ਖੁੱਲ ਕੇ ਬੋਲੇ ਹਨ, ਉੱਥੇ ਹੀ ਉਨ੍ਹਾਂ ਨੇ ਸੋਨੀਆਂ ਗਾਂਧੀ ਤੇ ਅਰੂਸਾ ਆਲਮ ਦੀ ਇੱਕ ਤਸਵੀਰ ਸਾਂਝੀ ਕੀਤੀ ਤੇ ਕਿਹਾ ਕਿ ਬਸ ਤਰੀਕੇ ਨਾਲ… ਕੈਪਟਨ ਨੇ ਟਵਿੱਟ ਕਰਦਿਆਂ ਰੰਧਾਵਾ ਨੂੰ ਪੁੱਛਿਆ ਕਿ ਜਦੋਂ ਤੁਸੀ ਮੇਰੀ ਕੈਬਨਿਟ ਵਿੱਚ ਮੰਤਰੀ ਸੀ, ਤੁਹਾਨੂੰ ਕਦੇ ਅਰੂਸਾ ਆਲਮ ਬਾਰੇ ਸ਼ਿਕਾਇਤ ਕਰਦੇ ਨਹੀਂ ਸੁਣਿਆ ਅਤੇ ਉਹ 16 ਸਾਲਾਂ ਤੋਂ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਆ ਰਹੀ ਹੈ। ਉਹ ਵੀ ਉਸ ਸਮੇਂ ਦੌਰਾਨ ਜਦੋਂ ਯੂਪੀਏ ਸਰਕਾਰ ਸੀ? ਉਹਨਾਂ ਕਿਹਾ, “ਤਾਂ ਹੁਣ ਤੁਸੀਂ ਨਿੱਜੀ ਹਮਲਿਆਂ ਦਾ ਸਹਾਰਾ ਲੈ ਰਹੇ ਹੋ। ਬਰਗਾੜੀ ਅਤੇ ਡਰੱਗ ਮਾਮਲਿਆਂ ਵਿਚ ਤੁਹਾਡੇ ਲੰਬੇ ਵਾਅਦਿਆਂ ਦਾ ਕੀ ਹੋਇਆ? ਪੰਜਾਬ ਅਜੇ ਵੀ ਤੁਹਾਡੇ ਵਾਅਦੇ ਅਨੁਸਾਰ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਹੈ।”

ਦੱਸ ਦਈਏ ਕਿ ਉਪ ਮੁੱਖ ਮੰਤਰੀ ਰੰਧਾਵਾ ਨੇ ਡੀਜੀਪੀ ਨੂੰ ਕਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਅਰੂਸਾ ਆਲਮ ਦੇ ਆਈਐਸਆਈ ਨਾਲ ਸਬੰਧਾਂ ਦੀ ਜਾਂਚ ਕਰਨ। ਉੱਥੇ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਸਵਾਲਾਂ ਦਾ ਵੀ ਜਵਾਬ ਦਿੱਤਾ। ਰੰਧਾਵਾ ਨੇ ਕਿਹਾ ਕਿ ਮੈਂ ਇੱਕ ਸੱਚਾ ਰਾਸ਼ਟਰਵਾਦੀ ਹਾਂ ਅਤੇ ਕੈਪਟਨ ਉਸ ਨੁਕਤੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਜਿਸ ਤੋਂ ਸਾਡੇ ਵਿੱਚ ਮਤਭੇਦ ਪੈਦਾ ਹੋਏ ਸਨ। ਉਥੇ ਹੀ ਤੁਸੀਂ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਚਿੰਤਾ ਨਾ ਕਰੋ ਕਿਉਂਕਿ ਅਸੀਂ ਪੰਜਾਬ ਸਰਕਾਰ ਨੂੰ ‘ਕਿਸੇ’ ਲਈ ਆਊਟਸੋਰਸ ਨਹੀਂ ਕੀਤਾ ਹੈ। ਹੁਣ ਪੁਲਿਸ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ, ਚੀਕੂ ਅਤੇ ਸੀਤਾਫਲ ਦੀ ਨਹੀਂ।

ਰੰਧਾਵਾ ਨੇ ਕਿਹਾ ਕਿ ਚੋਣ ਵਾਅਦਿਆਂ ਦੇ ਸੰਬੰਧ ਵਿੱਚ ਮੈਂ ਕੈਪਟਨ ਸਾਹਿਬ ਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਤੁਸੀਂ ਮੌੜ ਧਮਾਕੇ, ਬਰਗਾੜੀ ਬੇਅਦਬੀ ਅਤੇ ਨਸ਼ਿਆਂ ਦੇ ਮਾਮਲਿਆਂ ਨੂੰ ਤਰਕਸੰਗਤ ਸਿੱਟੇ ‘ਤੇ ਪਹੁੰਚਾਉਣ ਵਿੱਚ ਅਸਫਲ ਰਹੇ ਹੋ। ਇਨ੍ਹਾਂ ਸਾਰੇ ਮਾਮਲਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਸਿੱਟੇ ‘ਤੇ ਪਹੁੰਚਾਇਆ ਜਾਵੇਗਾ। ਰੰਧਾਵਾ ਨੇ ਅੱਗੇ ਕਿਹਾ ਕਿ ਉਹ ਸਰਵਸ਼ਕਤੀਮਾਨ ਪ੍ਰਮਾਤਮਾ ਹਮੇਸ਼ਾ ਮਹਾਨ ਹੈ, ਤੁਸੀਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਗੁਰੂ ਸਾਹਿਬ ਅੱਗੇ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੇ, ਜਿਸ ਕਰਕੇ ਤੁਸੀਂ ਇਹ ਦੁੱਖ ਝੱਲਿਆ ਹੈ। ਪੰਜਾਬ ਹੁਣ ਕਾਂਗਰਸ ਸਰਕਾਰ ਦੇ ਹੱਥਾਂ ਵਿੱਚ ਸੁਰੱਖਿਅਤ ਰਹੇਗਾ। ਰੰਧਾਵਾ ਨੇ ਕੈਪਟਨ ਨੂੰ ਸਵਾਲੀਆ ਲਹਿਜ਼ੇ ਵਿੱਚ ਕਿਹਾ ਕਿ ਤੁਸੀਂ ਅਰੂਸਾ ਅਤੇ ਆਈਐਸਆਈ ਦੇ ਸਬੰਧਾਂ ਦੀ ਜਾਂਚ ਨੂੰ ਲੈ ਕੇ ਇੰਨੇ ਪਰੇਸ਼ਾਨ ਕਿਉਂ ਹੋ? ਉਸ ਦਾ ਵੀਜ਼ਾ ਕਿਸ ਨੇ ਸਪਾਂਸਰ ਕੀਤਾ ਅਤੇ ਉਸ ਨਾਲ ਜੁੜੀ ਹਰ ਚੀਜ਼ ਦੀ ਪੂਰੀ ਜਾਂਚ ਕੀਤੀ ਜਾਵੇਗੀ। ਮੈਨੂੰ ਉਮੀਦ ਹੈ ਕਿ ਇਸ ਨਾਲ ਸੰਬੰਧਤ ਹਰ ਕੋਈ ਜਾਂਚ ਵਿੱਚ ਪੁਲਿਸ ਦਾ ਸਾਥ ਦੇਵੇਗਾ।

Leave a Reply

Your email address will not be published. Required fields are marked *