ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ, ਜਿਸ ਕਾਰਨ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਦੇ ਨਾਂ ‘ਤੇ ਵੱਖਰੀ ਪਾਰਟੀ ਬਣਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਿਹਾ ਕਿ ਰਾਜੀਵ ਗਾਂਧੀ ਮੇਰੇ ਦੋਸਤ ਸਨ। ਉਹ ਸਾਡੇ ਸਾਡੇ ਨਾਲ ਪੜ੍ਹਦੇ ਸੀ। ਅਸੀਂ ਉਨ੍ਹਾਂ ਦੇ ਬੱਚਿਆਂ ਬਾਰੇ ਕੁੱਝ ਨਹੀਂ ਕਹਾਂਗੇ।
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਇਸ ਲਈ ਹਟਾਇਆ ਗਿਆ ਕਿਉਂਕਿ ਉਹ ਕੇਂਦਰ ਦੀ ਭਾਜਪਾ ਅਤੇ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ। ਇਸ ਸਵਾਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਬੱਚੀ ਹੈ। ਮੈਂ ਪ੍ਰਿਅੰਕਾ ਅਤੇ ਰਾਹੁਲ ਬਾਰੇ ਕੁੱਝ ਨਹੀਂ ਕਹਾਂਗਾ। ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਮੇਰੇ ਦੋਸਤ ਸਨ ਅਤੇ ਮੇਰੇ ਨਾਲ ਪੜ੍ਹਦੇ ਸਨ। ਮੈਂ ਉਨ੍ਹਾਂ ਦੇ ਪਿਤਾ ਨੂੰ 70 ਸਾਲਾਂ ਤੋਂ ਜਾਣਦਾ ਹਾਂ। ਜੇ ਤੁਸੀਂ ਸੋਚਦੇ ਹੋ ਕਿ ਮੈਂ ਉਨ੍ਹਾਂ ਦੇ ਬੱਚਿਆਂ ‘ਤੇ ਹਮਲਾ ਕਰਾਂਗਾ। ਇਸ ਲਈ ਮੈਂ ਅਜਿਹਾ ਕੁੱਝ ਨਹੀਂ ਕਰਨ ਜਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਕਿ ਅਸੀਂ ਇੱਥੇ ਭਾਜਪਾ ਦੇ ਇਸ਼ਾਰੇ ‘ਤੇ ਸਰਕਾਰ ਚਲਾ ਰਹੇ ਹਾਂ, ਉਹ ਪੂਰੀ ਤਰ੍ਹਾਂ ਝੂਠ ਹੈ। ਪ੍ਰਧਾਨ ਮੰਤਰੀ ਨਾਲ ਤਾਲਮੇਲ ਬਣਾ ਕੇ ਕੰਮ ਕਰਨਾ ਮੁੱਖ ਮੰਤਰੀ ਦਾ ਫਰਜ਼ ਹੈ। ਮੇਰੇ ਕੋਲ ਗ੍ਰਹਿ ਵਿਭਾਗ ਸੀ। ਇਸੇ ਲਈ ਗ੍ਰਹਿ ਮੰਤਰੀ ਨਾਲ ਸੰਪਰਕ ਹੋਇਆ।
ਪ੍ਰਿਅੰਕਾ ਨੂੰ ਬੱਚਾ ਕਹਿਣ ‘ਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਮੇਰੇ ਚੰਗੇ ਦੋਸਤ ਸਨ। ਤਾਂ ਇਹ ਮੇਰੇ ਲਈ ਸਿਰਫ ਬੱਚੇ ਹਨ, ਹੈ ਨਾ? ਰਾਹੁਲ ਗਾਂਧੀ ਦੀ ਉਮਰ 50 ਜਾਂ 52 ਹੋਵੇਗੀ ਅਤੇ ਪ੍ਰਿਅੰਕਾ ਦੀ ਵੀ ਕੁੱਝ ਅਜਿਹੀ ਹੀ ਹੋਵੇਗੀ। ਇਸਦਾ ਮਤਲਬ ਇਹ ਨਹੀਂ ਕਿ ਉਹ ਆਈਨਸਟਾਈਨ ਜਾਂ ਕੋਈ ਮਹਾਨ ਆਦਮੀ ਬਣ ਗਏ। ਉਹ ਲੋਕ ਸਿਰਫ਼ ਆਮ ਸਿਆਸਤਦਾਨ ਹਨ। ਜਿਵੇਂ ਸਾਰੇ ਸਿਆਸਤਦਾਨ ਹਨ। ਸਮੇਂ ਦੇ ਨਾਲ ਉਨ੍ਹਾਂ ਨੂੰ ਅਨੁਭਵ ਮਿਲੇਗਾ। ਰਾਹੁਲ ਗਾਂਧੀ ਬਾਰੇ ਮੈਂ ਉਨ੍ਹਾਂ ਤੋਂ ਪਹਿਲਾਂ ਇਹੀ ਕਿਹਾ ਸੀ ਕਿ ਉਨ੍ਹਾਂ ਨੂੰ ਵਿਕਾਸ ਕਰਨ ਲਈ ਅਜੇ ਸਮਾਂ ਚਾਹੀਦਾ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਲੋਕ ਕੀ ਸੋਚਦੇ ਹਨ। ਮੈਂ 40 ਸਾਲਾਂ ਤੱਕ ਕਾਂਗਰਸ ਵਿੱਚ ਸੀ ਅਤੇ ਫਿਰ ਜਿਸ ਤਰ੍ਹਾਂ ਮੈਨੂੰ ਕੱਢਿਆ ਗਿਆ ਉਹ ਗਲਤ ਸੀ। ਸਾਰੇ ਵਿਧਾਇਕ ਕਾਂਗਰਸ ਭਵਨ ਵਿੱਚ ਇਕੱਠੇ ਹੋਏ ਅਤੇ ਮੇਰੇ ਖਿਲਾਫ ਵੋਟਾਂ ਪਾਈਆਂ ਗਈਆਂ। ਮੈਂ ਕਿਹਾ ਕਿ ਇਹ ਗੱਲ ਹੈ ਤਾਂ ਦੱਸੋ, ਮੈਂ ਆਪ ਅਸਤੀਫਾ ਦੇ ਦਿੰਦਾ ਹਾਂ।