ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਰਸਮੀ ਤੌਰ ‘ਤੇ ਆਪਣੀ ਨਵੀਂ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਸੋਮਵਾਰ ਨੂੰ ਉਨ੍ਹਾਂ ਨੇ ਚੰਡੀਗੜ੍ਹ ਵਿੱਚ ਆਪਣੇ ਪਾਰਟੀ ਦਫਤਰ ਦਾ ਉਦਘਾਟਨ ਕੀਤਾ ਹੈ। ਕੈਪਟਨ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ ਲੋਕ ਕਾਂਗਰਸ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਜਪਾ ਅਤੇ ਢੀਂਡਸਾ ਦੀ ਪਾਰਟੀ ਨਾਲ ਮਿਲ ਕੇ ਲੜੇਗੀ ਅਤੇ ਅਸੀਂ ਜਿੱਤਾਂਗੇ।
ਕੈਪਟਨ ਨੇ ਕਿਹਾ ਕੇ ਪ੍ਰਧਾਨ ਮੰਤਰੀ ਨੇ ਖੇਤੀ ਬਿੱਲ ਮੁਆਫ ਕਰ ਦਿੱਤੇ ਹਨ। ਅੱਗੇ ਕਮੇਟੀ ਬਣਾ ਕੇ ਮਸਲੇ ਹੱਲ ਕਰਾਂਗੇ। ਉਂਨਾਂ ਕਿਹਾ ਕੇ ਜਿਲਾ ਪੱਧਰ ‘ਤੇ ਅਪਣੀ ਪਾਰਟੀ ਮਜ਼ਬੂਤ ਕਰਾਂਗੇ। ਮੁੱਖ ਮੰਤਰੀ ਦੇ ਚਿਹਰੇ ‘ਤੇ ਬੋਲਦਿਆਂ ਕੈਪਟਨ ਨੇ ਕਿਹਾ ਕੇ ਇਸ ਬਾਰੇ ਸਾਰੀਆਂ ਪਾਰਟੀ ਮਿਲ ਕੇ ਫੈਸਲਾ ਕਰਨਗੀਆਂ। ਕੈਪਟਨ ਨੇ ਕਿਹਾ ਕੇ ਮੈਂ ਆਪਣੇ ਕਾਰਜਕਾਲ ਦੌਰਾਨ 92 ਫੀਸਦੀ ਵਾਇਦੇ ਪੂਰੇ ਕੀਤੇ ਸੀ।