ਐਤਵਾਰ ਨੂੰ ਡੈਨਮਾਰਕ ਵਿੱਚ ਚਿਲਡਰਨਜ਼ ਜਨਰਲ ਅਸੈਂਬਲੀ ਵਿੱਚ ਸ਼ਾਮਿਲ ਹੋਣ ਲਈ ਇੱਕ ਕੈਂਟਰਬਰੀ ਦੀ ਕਿਸ਼ੋਰ ਕੁੜੀ ਨੂੰ ਵਿਦੇਸ਼ ਵਿੱਚ Aotearoa ਦੀ ਨੁਮਾਇੰਦਗੀ ਕਰਨ ਦਾ ਸੱਦਾ ਦਿੱਤਾ ਗਿਆ ਸੀ। ਪਰ ਕੁੜੀ ਉਡਾਣ ਬੁੱਕ ਕਰਨ ਵਿੱਚ ਅਸਮਰੱਥ ਸੀ। ਇਸ ਦੌਰਾਨ ਕੁੜੀ ਦੀ ਮਾਤਾ ਜੀ ਨੇ ਗਿਵ ਅ ਲਿਟਲ ਪੇਜ਼ ਰਾਂਹੀ ਤੈਮਜ਼ੀਨ ਦੀ ਮੱਦਦ ਕਰਨ ਬਾਰੇ ਸੋਚਿਆ। ਹਾਲਾਂਕਿ ਇਸ ਫੈਸਲੇ ਮਗਰੋਂ ਤੈਮਜ਼ੀਨ ਨੂੰ ਪਹਿਲੇ 2 ਦਿਨ ਵਿੱਚ ਸਿਰਫ ਕੁੱਝ ਸੈਂਕੜੇ ਡਾਲਰ ਹੀ ਇੱਕਠੇ ਹੋਏ ਪਰ ਜਦੋਂ ਤੈਮਜ਼ੀਨ ਦੀ ਸਟੋਰੀ ਬਾਰੇ ਨਿਊਜੀਲੈਂਡ ਵਾਸੀਆਂ ਨੂੰ ਮੀਡੀਆ ਰਾਂਹੀ ਪਤਾ ਲੱਗਾ ਤਾਂ ਸਿਰਫ ਇੱਕ ਦਿਨ ਉਸ ਲਈ $11,711 ਦੀ ਰਾਸ਼ੀ ਇਕੱਠੀ ਹੋ ਗਈ। ਇਸ ਮਗਰੋਂ ਤੈਮਜ਼ੀਨ ਨੇ ਨਿਊਜੀਲੈਂਡ ਵਾਸੀਆਂ ਵਲੋਂ ਦਿਖਾਈ ਇਸ ਦਰਿਆਦਿਲੀ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ। ਦੱਸ ਦੇਈਏ ਕਿ ਤੈਮਜ਼ੀਨ ਨੂੰ ਡੈਨਮਾਰਕ ਵਿੱਚ ਹੋਣ ਵਾਲੀ ਇੱਕ ਵਿਸ਼ਵ ਪੱਧਰੀ ਸੰਮੇਲਨ ਲਈ ਸੱਦਾ ਮਿਲਿਆ ਸੀ
ਡੈਨਮਾਰਕ ਵਿੱਚ ਹੋਣ ਵਾਲੀ ਇੱਕ ਵਿਸ਼ਵ ਪੱਧਰੀ ਸੰਮੇਲਨ ਲਈ ਸੱਦਾ ਮਿਲਿਆ ਸੀ, ਜਿਸ ਵਿੱਚ ਦੁਨੀਆਂ ਭਰ ਤੋਂ 80 ਟੀਨੇਜਰਾਂ ਨੇ ਹਿੱਸਾ ਲੈਣਾ ਸੀ ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨੀ ਸੀ। ਸੰਮੇਲਨ ਵਿੱਚ ਆਪਣੇ ਲੋਕਲ ਅਨੁਭਵਾਂ ਨੂੰ ਸ਼ੇਅਰ ਕਰਕੇ ਗਲੋਬਲ ਵਾਰਮਿੰਗ ਜਿਹੇ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਦੱਸ ਦੇਈਏ ਕਿ ਸਭ ਤੋਂ ਵੱਡੇ ਦਾਨਾਂ ਵਿੱਚੋਂ ਇੱਕ ਅਨਟਚਡ ਵਰਲਡ ਫਾਊਂਡੇਸ਼ਨ, ਇੱਕ ਨਿਊਜ਼ੀਲੈਂਡ-ਅਧਾਰਤ ਸਸਟੇਨੇਬਲ ਕੱਪੜੇ ਦੀ ਕੰਪਨੀ ਨੇ ਤੈਮਜ਼ੀਨ ਨੂੰ $500 ਦਾ ਯੋਗਦਾਨ ਭੇਜਿਆ ਹੈ। ਉਹ ਸਤੰਬਰ ਵਿੱਚ ਗਲੋਬਲ ਸਟੇਜ ‘ਤੇ ਰਾਜਨੀਤਿਕ ਤੌਰ ‘ਤੇ Aotearoa ਦੀ ਨੁਮਾਇੰਦਗੀ ਕਰਨ ਲਈ ਰਵਾਨਾ ਹੋਵੇਗੀ।