ਕੈਂਟਰਬਰੀ ਵਿੱਚ ਬੀਤੀ ਰਾਤ 5.1 ਤੀਬਰਤਾ ਦਾ ਭੂਚਾਲ ਆਇਆ ਹੈ। ਜੀਓਨੈੱਟ ਨੇ ਕਿਹਾ ਕਿ ਭੂਚਾਲ ਰਾਤ 9.21 ਵਜੇ ਆਇਆ ਸੀ ਅਤੇ ਇਹ ਪੰਜ ਕਿਲੋਮੀਟਰ ਦੀ ਡੂੰਘਾਈ ‘ਤੇ ਮੇਥਵੇਨ ਤੋਂ 30 ਕਿਲੋਮੀਟਰ ਪੱਛਮ ਵੱਲ ਕੇਂਦਰਿਤ ਸੀ। ਇਸ ਦੌਰਾਨ 4000 ਤੋਂ ਵੱਧ ਲੋਕਾਂ ਨੇ ਜਿਓਨੇਟ ਦੀ ਵੈੱਬਸਾਈਟ ‘ਤੇ ਰਿਪੋਰਟ ਕੀਤੀ ਹੈ ਕਿ ਉਨ੍ਹਾਂ ਨੇ ਝਟਕਾ ਮਹਿਸੂਸ ਕੀਤਾ ਹੈ, ਜਿਸ ਨੂੰ ਏਜੰਸੀ ਨੇ ‘ਲਾਈਟ’ ਕਿਹਾ ਹੈ। ਉੱਥੇ ਹੀ ਤੁਸੀ ਵੀ ਕੋਮੈਂਟ ਕਰਕੇ ਦੱਸੋ ਕਿ ਕੀ ਤੁਹਾਨੂੰ ਵੀ ਝਟਕੇ ਮਹਿਸੂਸ ਹੋਏ ਹਨ ?
![Canterbury shaken by magnitude 5.1 earthquake](https://www.sadeaalaradio.co.nz/wp-content/uploads/2024/02/4cb439cb-447b-4074-9659-92cb324bfb40-950x505.jpg)