ਕੈਂਟਰਬਰੀ ਹਾਈਵੇਅ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਐਮਰਜੈਂਸੀ ਸੇਵਾਵਾਂ ਨੂੰ “ਗੰਭੀਰ” ਹਾਦਸੇ ਲਈ ਬੁਲਾਇਆ ਗਿਆ ਹੈ ਜਿਸ ਹਾਦਸੇ ਕਾਰਨ ਕੈਂਟਰਬਰੀ ਵਿੱਚ ਸਟੇਟ ਹਾਈਵੇਅ 1 ਵੀ ਬੰਦ ਕਰ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਹਾਦਸਾ, ਜਿਸ ਵਿੱਚ ਇੱਕ ਟਰੱਕ ਅਤੇ ਤਿੰਨ ਕਾਰਾਂ ਸ਼ਾਮਿਲ ਸਨ, ਸ਼ੁੱਕਰਵਾਰ ਦੁਪਹਿਰ ਕਰੀਬ 3:30 ਵਜੇ ਟੀਨਵਾਲਡ ਨੇੜੇ ਲੈਂਗਸ ਰੋਡ ਦੇ ਚੌਰਾਹੇ ‘ਤੇ ਵਾਪਰਿਆ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ, “ਇੱਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਹੈ ਅਤੇ ਸੜਕ ਦੇ ਕਈ ਘੰਟਿਆਂ ਤੱਕ ਜਾਮ ਰਹਿਣ ਦੀ ਸੰਭਾਵਨਾ ਹੈ।”
