ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਸਖ਼ਤਾਈ ਦਾ ਅਸਰ ਹੁਣ ਵਿਦਿਆਰਥੀਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕਿਸੇ ਵੇਲੇ ਨਿਊਜ਼ੀਲੈਂਡ ‘ਚ ਅੰਤਰ-ਰਾਸ਼ਟਰੀ ਵਿਦਿਆਰਥੀਆਂ ਰਾਹੀਂ ਬਿਲੀਅਨ ਡਾਲਰਾਂ ਦਾ ਕਾਰੋਬਾਰ ਹੁੰਦਾ ਸੀ ਪਰ ਹੁਣ ਇਹ ਕਾਰੋਬਾਰ ਆਖਰੀ ਸਾਹਾਂ ‘ਤੇ ਹੈ। ਜੇਕਰ ਭਾਰਤੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਹ ਵੀ ਇਸ ਦੀ ਮਾਰ ਹੇਠ ਹਨ। ਪਿਛਲੇ 6 ਮਹੀਨਿਆਂ ਦੌਰਾਨ ਭਾਰਤੀਆਂ ਲਈ ਹਰ ਤਰ੍ਹਾਂ ਦੀਆਂ ਸੰਸਥਾਵਾਂ ਵਿੱਚ ਵਿਦਆਰਥੀ ਵੀਜਾ ਲਈ ਫ਼ਾਈਲ ਰੱਦ ਕੀਤੇ ਜਾਣ ਦੀ ਦਰ ਹੋਰ ਵੀ ਜਿਆਦਾ ਤੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਹੈ। ਇਮੀਗ੍ਰੇਸ਼ਨ ਨਿਊਜੀਲੈਂਡ ਦਾ ਤਰਕ ਹੈ ਕਿ ਉਹ ਆਪਣੇ ਇਮੀਗ੍ਰੇਸ਼ਨ ਮਾਪਦੰਡਾਂ ਦਾ ਮਿਆਰ ਡਿੱਗਣ ਨਹੀਂ ਦੇਣਗੇ ਜਿਸ ਦੇ ਚੱਲਦਿਆਂ ਇਹ ਘੱਟ ਵੀਜੇ ਜਾਰੀ ਕੀਤੇ ਜਾ ਰਹੇ ਹਨ।
