ਕੈਨੇਡਾ ਵਿਚ 20 ਸਤੰਬਰ ਨੂੰ 44ਵੀਆਂ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਸੀਬੀਸੀ ਦੇ ਵੋਟ ਕੰਪਾਸ ਆਨਲਾਈਨ ਸਰਵੇਖਣ ਵਿਚ ਭਾਗ ਲੈਣ ਵਾਲੇ ਲੱਗਭਗ 300,000 ਲੋਕਾਂ ਮੁਤਾਬਕ ਜਗਮੀਤ ਸਿੰਘ ਵਰਤਮਾਨ ਵਿੱਚ ਸਭ ਤੋਂ ਵੱਧ ਸਮਰੱਥ ਅਤੇ ਭਰੋਸੇਮੰਦ ਸੰਘੀ ਪਾਰਟੀ ਨੇਤਾ ਹਨ। ਇਸ ਦੇ ਨਾਲ ਹੀ ਸਿੰਘ ਦੀ ਨਿੱਜੀ ਲੋਕਪ੍ਰਿ੍ਅਤਾ ਉਹਨਾਂ ਨੂੰ ਆਪਣੀ ਪਾਰਟੀ ਲਈ ਮਹੱਤਵਪੂਰਨ ਬਣਾਉਂਦੀ ਹੈ। ਕਿਹਾ ਜਾਂ ਰਿਹਾ ਹੈ ਕਿ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਨਿਊ ਡੈਮੋਕਰੇਟਿਕ ਪਾਰਟੀ(ਐਨਡੀਪੀ) 2019 ਵਾਂਗ ਫਿਰ ਅਹਿਮ ਭੂਮਿਕਾ ਨਿਭਾ ਸਕਦੀ ਹੈ। (ਐਨਡੀਪੀ) ਦੀ ਅਗਵਾਈ ਪੰਜਾਬੀ ਮੂਲ ਦੇ ਨੌਜਵਾਨ ਸਿੱਖ ਆਗੂ ਜਗਮੀਤ ਸਿੰਘ ਕਰ ਰਹੇ ਹਨ।
ਸੀਬੀਸੀ ਪੂਲ ਟ੍ਰੈਕਰ ਐੱਨ.ਡੀ.ਪੀ. ਚੋਣਾਂ ਵਿੱਚ ਸਿਰਫ 20 ਫੀਸਦੀ ਤੋਂ ਵੱਧ ਸਮਰਥਨ ਦੇ ਨਾਲ ਤੀਜੇ ਸਥਾਨ ‘ਤੇ ਹਨ। ਇਸ ਦੇ ਬਾਅਦ ਕੰਜ਼ਰਵੇਟਿਵ 33.7 ਫੀਸਦੀ ਅਤੇ ਲਿਬਰਲ 31.2 ਫੀਸਦੀ ਹਨ, ਜੋ 20 ਸਤੰਬਰ ਦੀਆਂ ਚੋਣਾਂ ਤੱਕ ਸਿਰਫ ਇਕ ਹਫ਼ਤੇ ਦੇ ਨਾਲ ਕਰੀਬੀ ਮੁਕਾਬਲੇ ਵਿੱਚ ਬੰਦ ਹੋਣ ਲਈ ਤਿਆਰ ਹਨ। ਕੁੱਝ ਮੀਡੀਆ ਰਿਪੋਰਟਸ ਦੇ ਅਨੁਸਾਰ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਦੇ ਨੇਤਾਵਾਂ ਵਿੱਚ ਸਖ਼ਤ ਮੁਕਾਬਲਾ ਹੈ। ਜੇਕਰ ਕੋਈ ਪਾਰਟੀ ਬਹੁਮਤ ਹਾਸਿਲ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ 2019 ਵਾਂਗ ਐੱਨਡੀਪੀ ਦਾ ਸਮਰਥਨ ਅਹਿਮ ਰਹੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਕੋਲ ਇਸ ਵੇਲੇ ਪੂਰਨ ਬਹੁਮਤ ਨਹੀਂ ਹੈ ਅਤੇ ਉਨ੍ਹਾਂ ਨੇ ਅੱਧਵਰਤੀ ਚੋਣਾਂ ਦਾ ਐਲਾਨ ਕੀਤਾ ਸੀ।
ਮਹਾਂਮਾਰੀ ਦੌਰਾਨ ਆਪਣੀ ਸਰਕਾਰ ਦੇ ਵਧੀਆ ਪ੍ਰਦਰਸ਼ਨ ਹਵਾਲਾ ਦਿੰਦਿਆਂ ਉਨ੍ਹਾਂ ਨੇ ਭਰੋਸਾ ਜਤਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਬਹੁਮਤ ਹਾਸਿਲ ਕਰ ਸਕੇਗੀ। 2019 ਚੋਣਾਂ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਹਾਸਲ ਹੋਈਆਂ ਸਨ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਸਨ। ਕੁੱਲ 338 ਸੀਟਾਂ ਵਿੱਚੋਂ ਲਿਬਰਲ ਪਾਰਟੀ ਨੂੰ ਸਰਕਾਰ ਬਣਾਉਣ ਲਈ ਹੋਰ 13 ਸੀਟਾਂ ਦੀ ਜ਼ਰੂਰਤ ਸੀ। ਜਗਮੀਤ ਸਿੰਘ ਦੀ ਐਨਡੀਪੀ ਨੇ ਇਹ ਸਮਰਥਨ ਦਿੱਤਾ ਸੀ। ਉਨ੍ਹਾਂ ਦੀ ਪਾਰਟੀ ਨੇ ਕੁੱਲ 24 ਸੀਟਾਂ ਜਿੱਤੀਆਂ ਸਨ। ਜੇਕਰ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਦਾ ਤਾਂ ਐੱਨਡੀਪੀ ਪਿਛਲੀ ਵਾਰ ਵਾਂਗ ਆਪਣਾ ਸਮਰਥਨ ਦੇ ਕੇ ਸਰਕਾਰ ਬਣਾ ਸਕਦੀ ਹੈ। ਕੈਨੇਡਾ ਵਿੱਚ ਭਾਰਤੀ ਖਾਸ ਕਰਕੇ ਸਿੱਖ ਮੂਲ ਦੇ ਲੋਕ ਕਾਫ਼ੀ ਪ੍ਰਭਾਵਸ਼ਾਲੀ ਸਾਬਿਤ ਹੋਏ ਹਨ ਅਤੇ ਇਸ ਵਾਰ ਵੀ 47 ਪੰਜਾਬੀ ਚੋਣਾਂ ਲੜ ਰਹੇ ਹਨ।