[gtranslate]

Canada ਦੇ Toronto ਸ਼ਹਿਰ ਨੇ ਵੀ ਸਿੱਖਾਂ ਅੱਗੇ ਝੁਕਾਇਆ ਸਿਰ, ਜਾਣੋ ਕੀ ਹੈ ਪੂਰਾ ਮਾਮਲਾ

canadian city of toronto apologises

ਦੁਨੀਆਂ ਵਿੱਚ ਵਸਦੇ ਹਰ ਸਿੱਖ਼ ਨੂੰ ਆਪਣੇ ਸਿੱਖ ਹੋਣ ਤੇ ਮਾਣ ਰਹਿੰਦਾ ਹੈ। ਗੁਰੂ ਦਾ ਸਿੱਖ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਸਦਾ ਹੋਵੇ ਉਹ ਆਪਣੇ ਗੁਣਾਂ ਦੀ ਖੁਸ਼ਬੋ ਇਸ ਢੰਗ ਨਾਲ ਖਿਲਾਰਦਾ ਹੈ ਕਿ ਬਾਕੀ ਲੋਕ ਵੀ ਉਸਦੇ ਚਰਿੱਤਰ ਤੇ ਮਾਣ ਕਰਨ ਲੱਗ ਜਾਂਦੇ ਹਨ। ਸਿੱਖਾਂ ਦੇ ਸਿੱਖੀ ਸਿਦਕ ਅੱਗੇ ਹੁਣ Canada ਦੇ Toronto ਸ਼ਹਿਰ ਨੇ ਵੀ ਸਿਰ ਝੁਕਾਇਆ ਹੈ। ਸਿਟੀ ਆਫ ਟੋਰਾਂਟੋ ਨੇ ਸ਼ਹਿਰ ਨੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ ਹੈ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਮੁੜ ਬਹਾਲ ਕਰਨ ਦੇ ਹੁਕਮ ਦਿਤੇ ਹਨ। ਦੱਸਣਯੋਗ ਹੈ ਕਿ ਸਿਟੀ ਆਫ ਟੋਰਾਂਟੋ ਨੇ ਸੁਰੱਖਿਆ ਗਾਰਡਾਂ ਲਈ ਕਲੀਨ ਸ਼ੇਵ ਹੋਣਾ ਲਾਜ਼ਮੀ ਕੀਤਾ ਸੀ। ਇਸ ਫ਼ੈਸਲੇ ਨਾਲ 100 ਦੇ ਕਰੀਬ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਸੀ ਅਤੇ ਉੱਚ ਸ਼ਖਸੀਅਤਾਂ ਸਮੇਤ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਪ੍ਰਸ਼ਾਸਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਸੀ।

ਜਿਸ ਮਗਰੋਂ ਹੁਣ ਟੋਰਾਂਟੋ ਸਿਟੀ ਪ੍ਰਸ਼ਾਸਨ ਨੇ ਇਸ ‘ਤੇ ਸਿੱਖਾਂ ਤੋਂ ਮੁਆਫ਼ੀ ਮੰਗੀ ਹੈ ਅਤੇ ਆਪਣੇ ਫ਼ੈਸਲੇ ‘ਤੇ ਗੌਰ ਕਰਨ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਇੱਕ ਸ਼ਰਤ ਦੇ ਨਾਲ 100 ਸਿੱਖ ਸੁਰੱਖਿਆ ਮੁਲਾਜ਼ਮਾਂ ਨੂੰ ਨੌਕਰੀ ‘ਤੇ ਮੁੜ ਬਹਾਲ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ N95 ਮਾਸਕ ਪਾਉਣ ਵਿਚ ਦਿੱਕਤ ਆਉਂਦੀ ਹੈ ਪਰ ਜੇਕਰ ਕੋਈ ਸਿੱਖ ਸਾਬਤ ਸੂਰਤ ਡਿਊਟੀ ਨਿਭਾਉਣੀ ਚਾਹੁੰਦਾ ਹੈ ਤਾਂ ਉਸ ਨੂੰ ਮਾਸਕ ਦੇ ਨਾਲ ਨਾਲ ਰੁਮਾਲ ਨਾਲ ਆਪਣੀ ਦਾੜ੍ਹੀ ਨੂੰ ਢੱਕਣਾ ਪਵੇਗਾ।

ਸਿਟੀ ਆਫ ਟੋਰਾਂਟੋ ਨੇ ਆਪਣੇ ਸੰਵੇਦਨਸ਼ੀਲ ਖੇਤਰਾਂ ਵਿੱਚ ਕੋਵਿਡ-19 ਦੇ ਖਤਰੇ ਦੇ ਮੱਦੇਨਜ਼ਰ N95 ਮਾਸਕ ਪਾਉਣ ਲਈ ਦਾੜ੍ਹੀ ਨਾ ਰੱਖਣ ਦੇ ਫ਼ੈਸਲੇ ਦੇ ਜਵਾਬ ਵਿੱਚ ਧਾਰਮਿਕ ਆਧਾਰਾਂ ‘ਤੇ ਛੋਟ ਮੰਗਣ ਵਾਲੇ ਕਰਮਚਾਰੀਆਂ ਅਤੇ ਸੁਰੱਖਿਆ ਗਾਰਡਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਹੈ। ਇੱਕ ਪ੍ਰਾਈਵੇਟ ਠੇਕੇਦਾਰ ਨੂੰ ਸਿੱਖ ਸੁਰੱਖਿਆ ਗਾਰਡਾਂ ਨੂੰ ਮੁੜ ਬਹਾਲ ਕਰਨ ਦੇ ਹੁਕਮ ਦਿੱਤੇ ਗਏ ਹਨ।

ਸਿਟੀ ਆਫ ਟੋਰਾਂਟੋ ਨੇ ਕਿਹਾ ਹੈ ਕਿ ਜਿਹੜੇ ਕਰਮਚਾਰੀ ਧਾਰਮਿਕ ਆਧਾਰ ‘ਤੇ ਆਪਣੀ ਦਾੜ੍ਹੀ ਨਹੀਂ ਕੱਟ ਸਕਦੇ, ਉਹ ਸਾਬਤ ਸੂਰਤ ਕੰਮ ਕਰ ਸਕਣਗੇ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਦੇ ਪਹਿਲੇ ਫ਼ੈਸਲੇ ਤੋਂ ਬਾਅਦ ਪ੍ਰਾਈਵੇਟ ਠੇਕੇਦਾਰਾਂ ਵੱਲੋਂ 100 ਦੇ ਕਰੀਬ ਸੁਰੱਖਿਆ ਗਾਰਡਾਂ ਦੀ ਬਦਲੀ ਜਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਵਿਸ਼ਵ ਸਿੱਖ ਸੰਸਥਾ ਵੱਲੋਂ ਇਹ ਮੁੱਦਾ ਵੱਡੇ ਪੱਧਰ ‘ਤੇ ਚੁੱਕਿਆ ਗਿਆ ਸੀ।

Leave a Reply

Your email address will not be published. Required fields are marked *