[gtranslate]

ਟਰੂਡੋ ਕੈਬਨਿਟ ‘ਚ ਇੰਨ੍ਹਾਂ ਪੰਜਾਬੀਆਂ ਨੂੰ ਮਿਲੀ ਥਾਂ, ਮਹਿਲਾ ਰੱਖਿਆ ਮੰਤਰੀ ਬਣ ਭਾਰਤੀ ਮੂਲ ਦੀ ਅਨੀਤਾ ਨੇ ਰਚਿਆ ਇਤਿਹਾਸ

canadas trudeau unveils new cabinet

ਬੁੱਧਵਾਰ ਨੂੰ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ਮੰਤਰੀ ਮੰਡਲ ਨੇ ਸੁੰਹ ਚੁੱਕੀ ਹੈ। ਟਰੂਡੋ ਦੇ ਨਵੇਂ ਮੰਤਰੀ ਮੰਡਲ ਵਿੱਚ ਤਿੰਨ ਪੰਜਾਬੀਆਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਇਸ ਦੌਰਾਨ ਕੈਨੇਡਾ ਦੀ ਕੈਬਨਿਟ ਵਿੱਚ ਭਾਰਤ ਦੀ ਅਨੀਤਾ ਆਨੰਦ ਨੇ ਦੇਸ਼ ਦੀ ਦੂਜੀ ਮਹਿਲਾ ਰੱਖਿਆ ਹੋਣ ਦਾ ਮਾਣ ਹਾਸਲ ਕਰਕੇ ਇਤਿਹਾਸ ਰਚਿਆ ਹੈ। ਕੈਨੇਡਾ ਦੇ ਨਵੇਂ ਮੰਤਰੀ ਮੰਡਲ ਵਿੱਚ 6 ਮਹਿਲਾ ਮੰਤਰੀ ਹਨ, ਜਿਨ੍ਹਾਂ ਵਿਚੋਂ ਦੋ ਭਾਰਤੀ ਮੂਲ ਦੀਆਂ ਕੈਨੇਡੀਅਨ ਹਨ। ਅਨੀਤਾ ਤੋਂ ਪਹਿਲਾਂ ਕੈਨੇਡਾ ਦੀ ਇੱਕੋ-ਇੱਕ ਮਹਿਲਾ ਰੱਖਿਆ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੇਲ ਸੀ। ਅਨੀਤਾ ਆਨੰਦ ਭਾਵੇਂ ਖੁਦ ਕੈਨੇਡਾ ਦੀ ਜੰਮਪਲ ਹੈ ਪਰ ਉਸਦੀ ਦੀ ਮਾਂ ਪੰਜਾਬ ਦੀ ਵਾਸੀ ਅਤੇ ਅਨੀਤਾ ਦਾ ਪਿਤਾ ਤਮਿਲਨਾਡੂ ਦਾ ਵਾਸੀ ਹੈ। 1967 ਵਿੱਚ ਜਨਮੀ ਅਨੀਤਾ ਦੇ ਮਾਤਾ-ਪਿਤਾ ਡਾਕਟਰੀ ਕਿੱਤੇ ਨਾਲ ਸਬੰਧਿਤ ਹਨ। ਅਨੀਤਾ ਨੂੰ ਟਰੂਡੋ ਵੱਲੋਂ 2019 ਵਿੱਚ ਜਨਤਕ ਸੇਵਾ ਅਤੇ ਖਰੀਦ ਮੰਤਰੀ ਵੱਜੋਂ ਚੁਣਿਆ ਗਿਆ ਸੀ।

ਅਨੀਤਾ ਆਨੰਦ ਦੇ ਨਾਲ ਹੀ ਜੋਬਰਪਟਨ ਤੋਂ ਸੰਸਦ ਮੈਂਬਰ ਕਮਲ ਖਹਿਰਾ ਨੇ ਵੀ ਸੀਨੀਅਰ ਨਾਗਰਿਕਾਂ ਦੀ ਮੰਤਰੀ ਵੱਜੋਂ ਸਹੁੰ ਚੁੱਕੀ ਹੈ, ਜਿਸ ਨਾਲ ਟਰੂਡੋ ਕੈਬਨਿਟ ਵਿੱਚ ਭਾਰਤੀ ਮੂਲ ਦੀਆਂ ਕੈਨੇਡੀਆਈ ਔਰਤਾਂ ਦੀ ਗਿਣਤੀ 3 ਹੋ ਗਈ ਹੈ। ਇਸਤੋਂ ਇਲਾਵਾ ਨਵੇਂ ਮੰਤਰੀ ਮੰਡਲ ਵਿੱਚ ਫੇਰਬਦਲ ਤਹਿਤ ਹਰਜੀਤ ਸਿੰਘ ਸੱਜਣ ਨੂੰ ਕੌਮਾਂਤਰੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ, ਜੋ ਅਨੀਤਾ ਆਨੰਦ ਤੋਂ ਪਹਿਲਾਂ ਰੱਖਿਆ ਮੰਤਰੀ ਸਨ। ਇਥੇ ਵੱਡੀ ਗੱਲ ਇਹ ਹੈ ਕਿ ਲੰਮੇ ਸਮੇਂ ਤੋਂ ਰੱਖਿਆ ਮੰਤਰੀ ਰਹੇ ਹਰਜੀਤ ਸੱਜਣ ਨੂੰ ਇਸ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਇੰਟਰਨੈਸ਼ਨਲ ਡਿਵੈਲਪਮੈਂਟ ਮੰਤਰਾਲਾ ਦੇ ਦਿੱਤਾ ਗਿਆ ਹੈ। ਸੱਜਣ ਦੀ ਜਗ੍ਹਾ ਅਨੀਤਾ ਆਨੰਦ ਨੂੰ ਡਿਫੈਂਸ ਮੰਤਰੀ ਬਣਾ ਦਿੱਤਾ ਗਿਆ ਹੈ ਤੇ ਕਮਲ ਖਹਿਰਾ ਨੂੰ ਮਨਿਸਟਰੀ ਆਫ ਸੀਨੀਅਰ ਦਿੱਤਾ ਗਿਆ ਹੈ।

 

Leave a Reply

Your email address will not be published. Required fields are marked *