[gtranslate]

ਜਾਣੋ ਕਦੋਂ ਉਡਾਣ ਭਰੇਗਾ ਤੁਹਾਡਾ ਜਹਾਜ਼, ਕੈਨੇਡਾ ਸਰਕਾਰ ਨੇ ਵੀਜ਼ੇ ਨੂੰ ਲੈ ਕੇ ਸਾਂਝੀ ਕੀਤੀ ਆਹ ਵੱਡੀ ਜਾਣਕਾਰੀ

canada visa processing time information

ਜੇਕਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਰੋਜ਼ਾਨਾ ਹੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵਿਦੇਸ਼ਾ ਦੇ ਵਿਚ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਜਿਆਦਾਤਰ ਸਟੂਡੈਂਟਸ ਹੁੰਦੇ ਨੇ ਜਾ ਫਿਰ ਵਿਜ਼ਟਰ, ਵਰਕ ਪਰਮਿਟ ਆਦਿ ਵੀਜ਼ੇ ਵਾਲੇ, ਪਰ ਜਿੰਨੇ ਲੋਕ ਬਾਹਰ ਜਾਂਦੇ ਨੇ ਉਨ੍ਹਾਂ ਨਾਲੋਂ ਜਿਆਦਾ ਲੋਕ ਤਕਰੀਬਨ ਆਪਣੇ ਵਿਜ਼ਿਆ ਦੀ ਉਡੀਕ ‘ਚ ਹੁੰਦੇ ਨੇ, ਜਿਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੁੰਦੀ ਕੇ ਉਨ੍ਹਾਂ ਦੇ ਵੀਜ਼ੇ ਨੂੰ ਕਿੰਨਾ ਟਾਈਮ ਲੱਗੇਗਾ, ਵਿਜ਼ਿਆ ਦੀ ਉਡੀਕ ਵਾਲੇ ਲੋਕਾਂ ਦੀ ਜੇ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਸਭ ਤੋਂ ਜਿਆਦਾ ਕੈਨੇਡਾ ਜਾਣ ਦੇ ਚਾਹਵਾਨ ਹੁੰਦੇ ਨੇ , ਉੱਥੇ ਹੀ ਕੈਨੇਡਾ ਜਾਣ ਦੇ ਚਾਹਵਾਨਾਂ ਵੱਲੋਂ ਲਾਈਆਂ ਗਈਆਂ ਫਾਈਲਾਂ ਦਾ ਸਟੇਟਸ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਨਾ ਦੱਸੇ ਜਾਣ ਕਾਰਨ ਲੋਕ ਵੀ ਇਧਰ-ਉਧਰ ਭਟਕਦੇ ਰਹਿੰਦੇ ਹਨ ਅਤੇ ਕਈ ਵਾਰ ਤਾਂ ਉਨ੍ਹਾਂ ਨੂੰ ਏਜੰਟ ਵੀ ਗੁੰਮਰਾਹ ਕਰਦੇ ਹਨ। ਪਰ ਹੁਣ ਇੰਨ੍ਹਾਂ ਮੁਸ਼ਕਿਲਾਂ ਨੂੰ ਲੈ ਕੇ ਕੈਨੇਡਾ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਿਆ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਜਿਆਦਾ ਫਾਇਦਾ ਹੋਵੇਗਾ।

ਦਰਅਸਲ ਹੁਣ ਲੱਖਾਂ ਦੀ ਗਿਣਤੀ ਵਿੱਚ ਅਰਜ਼ੀਆਂ ਪੈਂਡਿੰਗ ਹੋਣ ਕਾਰਨ, ਕੈਨੇਡੀਅਨ ਸਰਕਾਰ ਨੇ ਹਰੇਕ ਪ੍ਰੋਫਾਈਲ ‘ਤੇ ਲੱਗਣ ਵਾਲਾ ਸਮਾਂ ਦੱਸਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਸਰਕਾਰ ਨੇ ਸਤੰਬਰ ‘ਚ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਵੈੱਬਸਾਈਟ ਮੁਤਾਬਿਕ ਵਿਜ਼ਟਰ ਵੀਜ਼ਾ ਲਈ 137 ਦਿਨ, ਵਿਦਿਆਰਥੀ ਵੀਜ਼ੇ ਲਈ 12 ਹਫ਼ਤੇ, ਜੀਵਨ ਸਾਥੀ ਦੇ ਵੀਜ਼ੇ ਲਈ 23 ਮਹੀਨੇ, ਵਰਕ ਪਰਮਿਟ ਲਈ 29 ਹਫ਼ਤੇ ਲੱਗ ਰਹੇ ਹਨ। ਮਾਤਾ-ਪਿਤਾ ਅਤੇ ਗ੍ਰੈਂਡ ਪੇਰੈਂਟਸ ਦੀ PR ਲਈ 36 ਮਹੀਨੇ ਲੱਗ ਰਹੇ ਹਨ। ਪਹਿਲੀ ਵਾਰ ਪੀਆਰ ਕਾਰਡ ਜਾਰੀ ਹੋਣ ਵਿੱਚ 65 ਦਿਨ ਲੱਗ ਰਹੇ ਹਨ।

ਇਸ ਨੂੰ ਚੈੱਕ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾ ਕੈਨੇਡਾ ਸਰਕਾਰ ਦੀ ਵੈੱਬਸਾਈਟ ‘ਤੇ ਜਾਣਾ ਪਏਗਾ। ਕੈਨੇਡਾ ਸਰਕਾਰ ਦੀ ਵੈੱਬਸਾਈਟ ‘ਤੇ ਜਾਣ ਤੋਂ ਬਾਅਦ, ਚੈੱਕ ਪ੍ਰੋਸੈਸਿੰਗ ਟਾਈਮ ਸੈਕਸ਼ਨ ‘ਤੇ ਜਾਓ। ਫਿਰ ਸਿਲੈਕਟ n ਐਪਲੀਕੇਸ਼ਨ ਟਾਈਪ ਕਰਨ ਨਾਲ ਸੂਚੀ ਖੁੱਲ੍ਹ ਜਾਵੇਗੀ। ਇਸ ਵਿੱਚ ਵੀਜ਼ਾ ਸ਼੍ਰੇਣੀ ਚੁਣੋ। ਕਲਿਕ ਕਰਨ ‘ਤੇ, ਤੁਹਾਨੂੰ ਦੋ ਵਿਕਲਪ ਮਿਲਣਗੇ। ਕੈਨੇਡਾ ਦੇ ਅੰਦਰ ਅਤੇ ਕੈਨੇਡਾ ਤੋਂ ਬਾਹਰ ਵਿਜ਼ਟਰ ਵੀਜ਼ਾ। ਇੱਥੇ ਕੈਨੇਡਾ ਤੋਂ ਬਾਹਰ ਦਾ ਵਿਕਲਪ ਚੁਣੋ। ਫਿਰ ਅੱਗੇ ਦੇਸ਼ ਦਾ ਵਿਕਲਪ ਆਵੇਗਾ। ਇਸ ਤੋਂ ਬਾਅਦ ਹੇਠਾਂ ਗੇਟ ਪ੍ਰੋਸੈਸਿੰਗ ਟਾਈਮ ਦਾ ਵਿਕਲਪ ਹੋਵੇਗਾ, ਇੱਥੇ ਕਲਿੱਕ ਕਰਨ ਨਾਲ ਵੀਜ਼ੇ ਦਾ ਦਿਨ, ਮਹੀਨਾ ਦੱਸ ਦਿੱਤਾ ਜਾਵੇਗਾ। ਇਸ ਵੈੱਬਸਾਈਟ ‘ਤੇ ਪ੍ਰੋਸੈਸਿੰਗ ਦਾ ਸਮਾਂ ਵੀ ਪਤਾ ਲੱਗ ਜਾਂਦਾ ਹੈ ਪਰ ਬਾਇਓਮੈਟ੍ਰਿਕਸ ਹੋਣ ਤੋਂ ਬਾਅਦ।

ਕੈਨੇਡਾ ਇਮੀਗ੍ਰੇਸ਼ਨ ਕੰਸਲਟੈਂਸੀ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਐਡਵੋਕੇਟ ਬਲਵੀਰ ਸਿੰਘ ਸਿੱਧੂ ਨੇ ਇੱਕ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਵਿਡ ਕਾਰਨ ਪੈਂਡੈਂਸੀ ਵੱਧਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਵੱਡੇ ਫੰਡ ਦਿੱਤੇ ਹਨ ਅਤੇ 1250 ਨਵੇਂ ਮੁਲਾਜ਼ਮਾਂ ਦੀ ਭਰਤੀ ਵੀ ਕੀਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦਸੰਬਰ ਤੱਕ 80% ਪੈਂਡੈਂਸੀ ਖਤਮ ਕਰ ਦਿੱਤੀ ਜਾਵੇਗੀ। ਹਰ ਬਿਨੈਕਾਰ ਕੈਨੇਡਾ ਦੀ ਅਧਿਕਾਰਤ ਵੈੱਬਸਾਈਟ ‘ਤੇ ਖਾਤਾ ਬਣਾ ਕੇ ਆਪਣੀ ਅਰਜ਼ੀ ਦੀ ਸਥਿਤੀ ਦੀ ਜਾਂਚ ਕਰ ਸਕਦਾ ਹੈ।

 

Leave a Reply

Your email address will not be published. Required fields are marked *