ਜੇਕਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਸਾਡੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਤੇ ਜੇਕਰ ਪੰਜਾਬੀਆਂ ਦੇ ਪਸੰਦੀਦਾ ਮੁਲਕ ਦੀ ਗੱਲ ਕਰੀਏ ਤਾਂ ਮਿੰਨੀ ਪੰਜਾਬ ਕਿਹਾ ਜਾਂਦਾ ਕੈਨੇਡਾ ਪੰਜਾਬੀਆਂ ਦੇ ਸਭ ਤੋਂ ਵੱਧ ਪਸੰਦੀਦਾ ਮੁਲਕਾਂ ਦੇ ਵਿੱਚੋਂ ਇੱਕ ਹੈ, ਉੱਥੇ ਹੀ ਹੁਣ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਦਰਅਸਲ ਹੁਣ 1 ਅਕਤੂਬਰ ਤੋਂ ਕੈਨੇਡਾ ਦਾ ਸਫਰ ਕਰਨਾ ਆਸਾਨ ਹੋ ਜਾਵੇਗਾ, ਕਿਉਂਕਿ ਕੈਨੇਡਾ ਸਰਕਾਰ ਯਾਤਰੀਆਂ ਲਈ ਕੁੱਝ ਵੱਡੇ ਕਦਮ ਚੁੱਕਣ ਜਾ ਰਹੀ ਹੈ, ਦਰਅਸਲ ਕੈਨੇਡਾ ਸਰਕਾਰ ਹੁਣ ਤੱਕ ਲਾਗੂ ਕੀਤੀਆਂ ਗਈਆਂ ਕੋਵਿਡ-19 ਪਾਬੰਦੀਆਂ ਨੂੰ 1 ਤਰੀਕ ਤੋਂ ਹਟਾਉਣ ਜਾ ਰਹੀ ਹੈ। ਇਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਕੈਨੇਡਾ ਜਾਣ ਵਾਲੇ ਸੈਲਾਨੀਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਆਰਾਮ ਮਿਲੇਗਾ। ਕੈਨੇਡਾ 1 ਅਕਤੂਬਰ ਤੋਂ ਕੋਵਿਡ-19 ਪਾਬੰਦੀਆਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ। ਉਡਾਣਾਂ ਅਤੇ ਰੇਲਗੱਡੀਆਂ ਲਈ ਟੀਕਾਕਰਨ ਅਤੇ ਮਾਸਕਿੰਗ ਲੋੜਾਂ ਸਮੇਤ। ਯਾਨੀ ਮਾਸਕ ਦੀ ਜ਼ਰੂਰਤ ਵੀ ਖਤਮ ਕਰ ਦਿੱਤੀ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਕੈਨੇਡੀਅਨ ਟਰੈਵਲ ਇੰਡਸਟਰੀ ਨੂੰ ਹੁਲਾਰਾ ਮਿਲਣ ਦੀ ਸੰਭਾਵਨਾ ਹੈ। ਹਰ ਕੋਈ ਜਾਣਦਾ ਹੈ ਕਿ ਕੋਰੋਨਾ ਵਾਇਰਸ ਦੌਰਾਨ ਦੁਨੀਆ ਦੇ ਸਾਰੇ ਦੇਸ਼ਾਂ ਦੇ ਸੈਰ-ਸਪਾਟਾ ਖੇਤਰ ਨੂੰ ਨੁਕਸਾਨ ਹੋਇਆ ਸੀ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੁਨੀਆ ਭਰ ਦੇ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਗਾਈਆਂ ਸਨ। ਜਿਸ ਕਾਰਨ ਸੈਰ ਸਪਾਟਾ ਸਨਅਤ ਨੂੰ ਕਾਫੀ ਨੁਕਸਾਨ ਹੋਇਆ ਹੈ। ਪਰ ਹੁਣ ਇਕ ਵਾਰ ਫਿਰ ਸੈਰ-ਸਪਾਟਾ ਉਦਯੋਗ ਪਟੜੀ ‘ਤੇ ਆ ਗਿਆ ਹੈ ਅਤੇ ਸੈਲਾਨੀ ਆਪਣੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ।
ਏਅਰ ਕੈਨੇਡਾ ਨੇ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਏਅਰਲਾਈਨ ਦੁਆਰਾ ਕਿਹਾ ਗਿਆ ਹੈ ਕਿ ਚਾਲਕ ਦਲ ਅਤੇ ਗਾਹਕਾਂ ਕੋਲ ਅਜੇ ਵੀ ਮਾਸਕ ਪਹਿਨਣ ਦਾ ਵਿਕਲਪ ਹੋਵੇਗਾ। ਯਾਨੀ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ ਤਾਂ ਉਹ ਯਾਤਰੀ ਮਾਸਕ ਪਾ ਸਕਦਾ ਹੈ। ਪਰ ਇਸ ਲੋੜ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਰੋਨਾ ਟੈਸਟਿੰਗ ਅਤੇ ਕੁਆਰੰਟੀਨ ਦੀ ਜ਼ਰੂਰਤ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ।