ਕੈਨੇਡੀਅਨ ਫੁਟਬਾਲ ਟੀਮ ਨੇ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਇੱਕਤਰਫਾ ਮੈਚ ਵਿੱਚ ਜਮਾਇਕਾ ਨੂੰ 4-0 ਨਾਲ ਹਰਾਇਆ ਹੈ। ਇਸ ਜਿੱਤ ਨਾਲ ਕੈਨੇਡਾ ਦੀ ਟੀਮ ਨੇ 36 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ। ਇਹ ਦੂਜੀ ਵਾਰ ਹੋਵੇਗਾ ਜਦੋਂ ਕੈਨੇਡਾ ਦੀ ਟੀਮ ਫੁੱਟਬਾਲ ਵਿਸ਼ਵ ਕੱਪ ‘ਚ ਖੇਡੇਗੀ। ਇਸ ਤੋਂ ਪਹਿਲਾਂ ਉਹ ਆਖਰੀ ਵਾਰ 1986 ‘ਚ ਨਜ਼ਰ ਆਈ ਸੀ।
ਕੈਨੇਡਾ ਪਿਛਲੇ ਹਫਤੇ ਕੋਸਟਾ ਰੀਕਾ ਤੋਂ 1-0 ਨਾਲ ਹਾਰ ਕੇ ਵਿਸ਼ਵ ਕੱਪ ‘ਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ ਸੀ। ਲਗਾਤਾਰ ਛੇ ਜਿੱਤਾਂ ਤੋਂ ਬਾਅਦ ਵਿਸ਼ਵ ਕੱਪ ਕੁਆਲੀਫਾਇੰਗ ਦੌਰ ਵਿੱਚ ਇਹ ਉਸਦੀ ਪਹਿਲੀ ਹਾਰ ਸੀ। ਪਰ ਸੋਮਵਾਰ ਨੂੰ ਉਸ ਨੇ ਜਿੱਤ ਦੇ ਟ੍ਰੈਕ ‘ਤੇ ਵਾਪਸੀ ਕੀਤੀ ਅਤੇ ਫੁੱਟਬਾਲ ਵਿਸ਼ਵ ਕੱਪ ‘ਚ ਆਪਣੀ ਜਗ੍ਹਾ ਪੱਕੀ ਕਰ ਲਈ।