ਜੇਕਰ ਤੁਸੀ ਵੀ ਕੈਨੇਡਾ ਜਾਣ ਦੇ ਚਾਹਵਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖਾਸ ਹੈ। ਦਰਅਸਲ ਹੁਣ ਵਿਦਿਆਰਥੀਆਂ ਨੂੰ ਕੈਨੇਡਾ ਜਾਣ ਲਈ IELTS ਕਰਨ ਦੀ ਜ਼ਰੂਰਤ ਨਹੀਂ ਪਏਗੀ। ਦਰਅਸਲ ਕੈਨੇਡਾ ਦੇ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਲਈ ਹੁਣ ‘TOEFL’ ਟੈਸਟ ਵੀ ਸਵੀਕਾਰ ਕੀਤਾ ਜਾਵੇਗਾ। ਇਸ ਦੇ ਵਿੱਚ CELPIP, CAEL, PTE ACADEMIC, TOEFL IBT ਚਾਰ ਟੈਸਟ ਆਉਂਦੇ ਹਨ ਜਿਨ੍ਹਾਂ ਨੂੰ ਪਾਸ ਕਰ ਵਿਦਿਆਰਥੀ ਹੁਣ ਕੈਨੇਡਾ ਜਾ ਸਕਣਗੇ।
ਦੱਸ ਦੇਈਏ ਕਿ SDS ਕੌਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਪ੍ਰੋਸੈਸਿੰਗ ਪ੍ਰੋਗਰਾਮ ਹੈ, ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਤੇਜ਼ ਅਧਿਐਨ ਪਰਮਿਟ ਪ੍ਰੋਸੈਸਿੰਗ ਪ੍ਰੋਗਰਾਮ ਹੈ ਜੋ ਦੇਸ਼ ਦੇ ਪੋਸਟ-ਸੈਕੰਡਰੀ ਸਿਖਲਾਈ ਸੰਸਥਾਵਾਂ ਵਿੱਚੋਂ ਇੱਕ ਵਿੱਚ ਦਾਖਲਾ ਲੈਣ ਦੀ ਯੋਜਨਾ ਬਣਾਉਂਦੇ ਹਨ। ਇਹ ਟੈਸਟ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਵੱਲੋਂ ਪ੍ਰਵਾਨਿਤ ਹੈ। ਹੁਣ ਤੱਕ SDS ਰੂਟ ਲਈ ਆਇਲਟਸ (ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ) ਹੀ ਅੰਗਰੇਜ਼ੀ ਭਾਸ਼ਾ ਟੈਸਟਿੰਗ ਦਾ ਇੱਕੋ ਇੱਕ ਵਿਕਲਪ ਸੀ, ਜਿਸ ਨੂੰ ਅਧਿਕਾਰਤ ਮੰਨਿਆ ਜਾਂਦਾ ਸੀ।
ਇਹ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਦਾ ਪਤਾ ਲਗਾਉਣ ਲਈ ਇੱਕ ਮਿਆਰੀ ਪ੍ਰੀਖਿਆ ਹੈ। ਈਟੀਐਸ ਦੇ ਅਨੁਸਾਰ, ਇਹ ਟੈਸਟ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ’ (ਆਈਆਰਸੀਸੀ) ਦੁਆਰਾ ਪ੍ਰਵਾਨਿਤ ਹੈ। ਜਿੱਥੇ ਵਿਦਿਆਰਥੀਆਂ ਨੂੰ IELTS ਦੇ ਵਿੱਚੋ 6 ਬੈਂਡ ਲੈਣੇ ਜ਼ਰੂਰੀ ਨੇ ਉੱਥੇ ਹੀ CAEL ਤੇ PTE ACADEMIC ‘ਚ ਘੱਟੋ ਘੱਟ ਸਕੋਰ 60 ਹੋਣਾ ਜਰੂਰੀ ਹੈ ਜਦਕਿ TOEFL IBT ‘ਚ ਘੱਟੋ ਘੱਟ 83 ਅੰਕਾਂ ਦੀ ਜਰੂਰਤ ਹੋਵੇਗੀ। ਇੱਕ ਅਹਿਮ ਗੱਲ ਇਹ ਹੈ ਕਿ CELPIP ਦਾ ਸਕੋਰ ਕੈਨੇਡੀਅਨ ਲੈਂਗੁਏਜ਼ ਬੈਂਚ ਮਾਰਕ ਦੇ ਅਨੁਸਾਰ ਹੋਵੇਗਾ।
ਵਿਦਿਆਰਥੀ ਇਸ ਸਾਲ 10 ਅਗਸਤ ਤੋਂ ਆਪਣੀ SDS ਐਪਲੀਕੇਸ਼ਨ ਦੇ ਹਿੱਸੇ ਵਜੋਂ ਵਿਦੇਸ਼ੀ ਭਾਸ਼ਾ (TOEFL) IBT ਸਕੋਰ ਵਜੋਂ ਅੰਗਰੇਜ਼ੀ ਦਾ ਟੈਸਟ ਦੇਣਾ ਸ਼ੁਰੂ ਕਰ ਸਕਦੇ ਹਨ। TOEFL ਨੂੰ 160 ਤੋਂ ਵੱਧ ਦੇਸ਼ਾਂ ਵਿੱਚ 12000 ਤੋਂ ਵੱਧ ਸੰਸਥਾਵਾਂ ਦੁਆਰਾ ਸਵੀਕਾਰ ਕੀਤਾ ਜਾਂਦਾ ਹੈ।