ਆਸਟ੍ਰੇਲੀਆ ਦੇ ਉੱਭਰਦੇ ਆਲਰਾਊਂਡਰ ਕੈਮਰੂਨ ਗ੍ਰੀਨ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਅਗਲੇ ਸੀਜ਼ਨ ਦੀ ਨਿਲਾਮੀ ‘ਚ ਕਾਫੀ ਕਮਾਈ ਕਰਨ ਦੀ ਉਮੀਦ ਸੀ। ਜਦੋਂ ਗ੍ਰੀਨ ਨੇ ਆਈ.ਪੀ.ਐੱਲ.-2023 ਨਿਲਾਮੀ ਲਈ ਆਪਣਾ ਨਾਂ ਦਰਜ ਕਰਵਾਇਆ ਤਾਂ ਫਰੈਂਚਾਈਜ਼ੀਜ਼ ਨੇ ਉਸ ਨੂੰ ਖਰੀਦਣ ਦੀ ਤਿਆਰੀ ਕਰ ਲਈ ਸੀ। ਮੁੰਬਈ ਇੰਡੀਅਨਜ਼ ਨੇ ਨਿਲਾਮੀ ‘ਚ ਉਸ ਨੂੰ 17.50 ਕਰੋੜ ਰੁਪਏ ‘ਚ ਖਰੀਦਿਆ ਹੈ। ਪਰ ਗ੍ਰੀਨ ਨੇ ਕਿਹਾ ਹੈ ਕਿ ਉਸ ਨੇ ਅਜਿਹਾ ਕੁਝ ਕੀਤਾ ਹੀ ਨਹੀਂ ਕਿ ਉਸ ਨੂੰ ਇੰਨੀ ਰਕਮ ਦਿੱਤੀ ਜਾਂਦੀ।
ਆਸਟ੍ਰੇਲੀਆਈ ਟੀਮ ਇਸ ਸਮੇਂ ਦੱਖਣੀ ਅਫਰੀਕਾ ਖਿਲਾਫ ਦੂਜਾ ਟੈਸਟ ਮੈਚ ਖੇਡ ਰਹੀ ਹੈ, ਅੱਜ ਪਹਿਲਾ ਦਿਨ ਸੀ। ਆਈਪੀਐਲ ਨਿਲਾਮੀ ਤੋਂ ਬਾਅਦ ਗ੍ਰੀਨ ਪਹਿਲੀ ਵਾਰ ਮੈਦਾਨ ‘ਤੇ ਉਤਰਿਆ ਅਤੇ ਉਸ ਨੇ ਆਪਣੀਆਂ ਗੇਂਦਾਂ ਨਾਲ ਅਜਿਹਾ ਕਹਿਰ ਮਚਾ ਦਿੱਤਾ ਕਿ ਦੱਖਣੀ ਅਫਰੀਕਾ ਦੀ ਟੀਮ ਦੇਖਦੀ ਹੀ ਰਹਿ ਗਈ। ਗ੍ਰੀਨ ਨੇ ਪੰਜ ਵਿਕਟਾਂ ਲਈਆਂ ਅਤੇ ਦੱਖਣੀ ਅਫਰੀਕਾ ਪਹਿਲੀ ਪਾਰੀ ਵਿੱਚ 189 ਦੌੜਾਂ ‘ਤੇ ਢੇਰ ਹੋ ਗਿਆ।
ਗ੍ਰੀਨ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈ ਇੰਨੇ ਪੈਸੇ ਲੈਣ ਲਈ ਇਸ ਤਰ੍ਹਾਂ ਖੇਡਿਆ ਹਾਂ। ਹਰਫਨਮੌਲਾ ਖਿਡਾਰੀ ਨੇ ਇਹ ਵੀ ਕਿਹਾ ਕਿ ਮੋਟਾ ਇਕਰਾਰਨਾਮਾ ਉਸ ਨੂੰ ਜਾਂ ਉਸ ਦੇ ਕ੍ਰਿਕਟ ਖੇਡਣ ਦੇ ਤਰੀਕੇ ਨੂੰ ਨਹੀਂ ਬਦਲੇਗਾ। ਗ੍ਰੀਨ ਨੇ ਕਿਹਾ, “ਈਮਾਨਦਾਰੀ ਨਾਲ ਕਹਾਂ ਤਾਂ, ਮੈਨੂੰ ਨਹੀਂ ਲੱਗਦਾ ਕਿ ਮੈਂ ਇੰਨਾ ਪੈਸਾ ਕਮਾਉਣ ਲਈ ਕਾਫ਼ੀ ਕੀਤਾ ਹੈ। ਮੈਂ ਨਿਲਾਮੀ ਵਿੱਚ ਆਪਣਾ ਨਾਮ ਪਾਇਆ ਅਤੇ ਇਹ ਹੋ ਗਿਆ। ਪਰ ਇਸ ਨਾਲ ਇਹ ਨਹੀਂ ਬਦਲਦਾ ਕਿ ਮੈਂ ਕੌਣ ਹਾਂ ਜਾਂ ਮੈਂ ਕੀ ਸੋਚਦਾ ਹਾਂ। ਮੈਨੂੰ ਉਮੀਦ ਹੈ ਕਿ ਮੈਂ ਬਹੁਤਾ ਨਹੀਂ ਬਦਲਾਂਗਾ।