[gtranslate]

ਯੂਕਰੇਨੀਆਂ ਨੇ PM ਜੈਸਿੰਡਾ ਆਰਡਰਨ ਨੂੰ ਪੱਤਰ ਲਿਖ ਯੂਕਰੇਨ ਦਾ ਦੌਰਾ ਕਰਨ ਦੀ ਕੀਤੀ ਅਪੀਲ

call for ardern to visit ukraine

ਅਓਟੇਰੋਆ ਵਿੱਚ ਯੂਕਰੇਨੀਆਂ ਦੇ ਇੱਕ ਸਮੂਹ ਨੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਯੁੱਧ ਪ੍ਰਭਾਵਿਤ ਦੇਸ਼ ਦਾ ਦੌਰਾ ਕਰਨ ਦੀ ਬੇਨਤੀ ਕੀਤੀ ਹੈ। ਦੱਸ ਦੇਈਏ ਆਰਡਰਨ ਨੇ ਇਸ ਹਫਤੇ ਹੀ ਨਿਊਯਾਰਕ ਵਿੱਚ ਯੂਕਰੇਨ ਦੇ ਪ੍ਰਧਾਨ ਮੰਤਰੀ ਡੇਨਿਸ ਸ਼ਮੀਹਲ ਨਾਲ ਵੀ ਮੁਲਾਕਾਤ ਕੀਤੀ ਸੀ। ਪਰ ਹੁਣ ਯੂਕਰੇਨੀਅਨ ਐਸੋਸੀਏਸ਼ਨ ਆਫ ਨਿਊਜ਼ੀਲੈਂਡ ਅਤੇ ਯੂਕਰੇਨੀ ਸ਼ਰਨਾਰਥੀ ਸਹਾਇਤਾ ਸਮੂਹਾਂ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ, ਉਨ੍ਹਾਂ ਨੂੰ “ਯੂਕਰੇਨ ਦਾ ਦੌਰਾ ਕਰਨ ਅਤੇ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਮਿਲਣ” ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ 22 ਸਤੰਬਰ ਦੀ ਇੱਕ ਈਮੇਲ ਵਿੱਚ ਲਿਖਿਆ, “ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਨੇੜਲੇ ਭਵਿੱਖ ਵਿੱਚ ਅਜਿਹਾ ਕਰੋਗੇ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਯੂਕਰੇਨ ਦੇ ਲੋਕਾਂ ਦੇ ਮਨੋਬਲ ‘ਤੇ ਸਕਾਰਾਤਮਕ ਪ੍ਰਭਾਵ ਨੂੰ ਘੱਟ ਨਾ ਸਮਝੋ ਕਿਉਂਕਿ ਨਿਊਜ਼ੀਲੈਂਡ ਨੂੰ ਉਨ੍ਹਾਂ ਲਈ ਬਹੁਤ ਹਮਦਰਦੀ ਹੈ ਅਤੇ ਅਸੀਂ ਉਨ੍ਹਾਂ ਦੇ ਦੁੱਖਾਂ ਅਤੇ ਮੁਸ਼ਕਿਲਾਂ ਤੋਂ ਦੂਰ ਨਹੀਂ ਦੇਖ ਰਹੇ ਹਾਂ।” ਪੱਤਰ ਵਿੱਚ ਕਿਹਾ ਗਿਆ ਹੈ, “ਆਓਟੇਰੋਆ ਉਦਾਹਰਣ ਦੇ ਕੇ ਅਗਵਾਈ ਕਰ ਸਕਦਾ ਹੈ।”

Leave a Reply

Your email address will not be published. Required fields are marked *