ਯੂਕਰੇਨ ‘ਤੇ ਰੂਸੀ ਹਮਲੇ ਤੋਂ ਬਾਅਦ ਰੂਸ ਦੇ ਖਿਲਾਫ ਆਰਥਿਕ ਪਾਬੰਦੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਕਈ ਦੇਸ਼ਾ ਨੇ ਵੱਡੇ ਫੈਸਲੇ ਲੈਦਿਆਂ ਰੂਸ ਖਿਲਾਫ ਕਈ ਸਖਤ ਪਬੰਦੀਆਂ ਲਗਾਈਆਂ ਹਨ। ਉੱਥੇ ਹੀ ਹੁਣ ਦਬਾਅ ਹੇਠ ਨਿਊਜੀਲੈਂਡ ਸਰਕਾਰ ਵੀ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾਉਣ ਲਈ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੀ ਹੈ। ਨਿਊਜੀਲੈਂਡ ਸਰਕਾਰ ਰੂਸ ਦੇ ਨਾਲ-ਨਾਲ ਉਸਦਾ ਸਾਥ ਦੇਣ ਵਾਲੇ ਦੇਸ਼ਾ ਖਿਲਾਫ ਸਖਤ ਪਾਬੰਦੀਆਂ ਲਗਾ ਸਕਦੀ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਵੀ ਇਸ ਸਬੰਧੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਯੁਕਰੇਨ ਦੇ ਲੋਕਾਂ ਨਾਲ ਖੜੇ ਹਾਂ।