ਅਸੁਰੱਖਿਅਤ ਮਸ਼ੀਨਰੀ ਵਿੱਚ ਕਾਮਿਆਂ ਦੀਆਂ ਉਂਗਲਾਂ ਵੱਢੀਆਂ ਜਾਣ ਤੋਂ ਬਾਅਦ ਤਿੰਨ ਨਿਰਮਾਣ ਕਾਰੋਬਾਰਾਂ ਨੂੰ $500,000 ਤੋਂ ਵੱਧ ਜੁਰਮਾਨੇ ਦਾ ਭੁਗਤਾਨ ਕਰਨ ਦੇ ਹੁਕਮ ਜਾਰੀ ਹੋਏ ਹਨ। ਵਰਕਸੇਫ ਦੇ ਪ੍ਰਮੁੱਖ ਇੰਸਪੈਕਟਰ ਮਾਰਕ ਡੋਨਾਘੂ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਿੰਨੋਂ ਘਟਨਾਵਾਂ ਸਬੰਧੀ ਵਰਕਸੇਫ ਵੱਲੋਂ ਜਾਂਚ ਕੀਤੀ ਗਈ ਸੀ ਅਤੇ ਮੁਕੱਦਮਾ ਚਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ, “ਮੂਲ ਮਸ਼ੀਨ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ” ਹੈ। “ਇਹ ਤਿੰਨੋਂ ਮਾਮਲੇ ਨਿਰਮਾਣ ਖੇਤਰ ਦੇ ਹਨ – ਜਿਸ ਵਿੱਚ ਮਸ਼ੀਨ ਦੀ ਸੁਰੱਖਿਆ ਨਾਲ ਇੱਕ ਲਗਾਤਾਰ ਸਮੱਸਿਆ ਹੈ ਅਤੇ ਇਹ ਦੇਸ਼ ਦੇ ਉੱਚ ਜੋਖਮ ਵਾਲੇ ਉਦਯੋਗਾਂ ਵਿੱਚੋਂ ਇੱਕ ਹਨ।”
ਪਹਿਲੇ ਕੇਸ ਵਿੱਚ, ਟਿਮਾਰੂ ਵਿੱਚ ਥੌਮਸਨ ਇੰਜਨੀਅਰਿੰਗ ਦੇ ਇੱਕ ਕਰਮਚਾਰੀ ਦੀਆਂ ਦੋ ਉਂਗਲਾਂ ਵੱਢੀਆਂ ਗਈਆਂ ਸਨ। ਕਾਰੋਬਾਰ ਨੂੰ ਹਾਲ ਹੀ ਵਿੱਚ $247,500 ਦਾ ਜੁਰਮਾਨਾ ਕੀਤਾ ਗਿਆ ਸੀ ਅਤੇ $35,000 ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮਾਰਚ 2022 ਵਿੱਚ ਆਕਲੈਂਡ ਦੇ ਐਂਗਲੋ ਇੰਜਨੀਅਰਿੰਗ ਵਿੱਚ ਇੱਕ ਪੰਚ ਅਤੇ ਫਾਰਮਿੰਗ ਪ੍ਰੈਸ ਦੀ ਵਰਤੋਂ ਕਰਦੇ ਸਮੇਂ ਇੱਕ ਕਰਮਚਾਰੀ ਦੀਆਂ ਤਿੰਨ ਉਂਗਲਾਂ ਵੱਢੀਆਂ ਗਈਆਂ ਸਨ। ਸਜ਼ਾ ਸੁਣਾਉਂਦੇ ਹੋਏ, ਜੱਜ ਲੀਜ਼ਾ ਟ੍ਰੇਮੇਵਨ ਨੇ ਕਾਰੋਬਾਰ ਨੂੰ $200,000 ਦਾ ਜੁਰਮਾਨਾ ਲਗਾਇਆ ਗਿਆ ਸੀ, ਅਤੇ $35,337 ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ।
ਤੀਜੇ ਮਾਮਲੇ ਵਿੱਚ, ਆਕਲੈਂਡ ਵਿੱਚ ਫਲੇਕਸਨ ਪਲਾਸਟਿਕ ਦਾ ਇੱਕ ਕਰਮਚਾਰੀ ਇੱਕ ਮਸ਼ੀਨ ਦੀ ਸਫਾਈ ਕਰ ਰਿਹਾ ਸੀ ਜਦੋਂ ਉਸਨੇ ਅਗਸਤ 2022 ਵਿੱਚ ਦੋ ਉਂਗਲਾਂ ਗਵਾ ਲਈਆਂ ਸੀ ਅਤੇ ਤੀਜੀ ਨੂੰ ਡੀਗਲੋਵ ਕਰਵਾ ਲਿਆ ਸੀ। ਕਾਰੋਬਾਰ ਨੂੰ $74,392 ਦਾ ਜੁਰਮਾਨਾ ਲਗਾਇਆ ਗਿਆ ਸੀ, ਅਤੇ $33,000 ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ।