ਵੈਲਿੰਗਟਨ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਬੱਸ ਲੇਨ ‘ਚ ਲੱਗੇ ਕੈਮਰਿਆਂ ਜ਼ਰੀਏ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਡਰਾਈਵਰਾਂ ਨੂੰ ਲਗਭਗ ਦੋ ਮਿਲੀਅਨ ਡਾਲਰ ਦੇ ਜੁਰਮਾਨੇ ਕੀਤੇ ਗਏ ਹਨ। ਇਹ ਜੁਰਮਾਨੇ 9 ਦਸੰਬਰ ਤੋਂ ਲੱਗੇ ਨਵੇਂ ਫਿਕਸਡ ਕੈਮਰਿਆਂ ਰਾਹੀਂ ਰਿਡੀਫੋਰਡ ਸਟਰੀਟ, ਨਿਊਟਾਊਨ ਵਿੱਚ ਐਡੀਲੇਡ ਰੋਡ ਅਤੇ ਕਰੋਰੀ ਵਿੱਚ ਚੈਟਰ ਸਟਰੀਟ ‘ਤੇ ਕੀਤੇ ਗਏ ਹਨ। ਰਿਡੀਫੋਰਡ ਸਟਰੀਟ ਬੱਸ ਲੇਨ ਵੈਲਿੰਗਟਨ ਰੀਜਨਲ ਹਸਪਤਾਲ ਦੇ ਨੇੜੇ ਚੱਲਦੀ ਹੈ। 9 ਦਸੰਬਰ ਤੋਂ 17 ਜਨਵਰੀ ਦੇ ਵਿਚਕਾਰ ਬੱਸ ਲੇਨ ‘ਤੇ ਗੱਡੀ ਚਲਾਉਣ ਵਾਲੇ ਲੋਕਾਂ ਲਈ 1475 ਟਿਕਟਾਂ ਜਾਰੀ ਕੀਤੀਆਂ ਗਈਆਂ ਸਨ ਜਿਸ ਕਾਰਨ $221,250 ਦੇ ਜੁਰਮਾਨੇ ਕੀਤੇ ਗਏ ਸਨ।
