ਆਕਲੈਂਡ ਦੇ ਮਾਊਂਟ ਈਡਨ ਵਿੱਚ ਮੰਗਲਵਾਰ ਦੁਪਹਿਰ ਵੇਲੇ ਇੱਕ ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਦਰਅਸਲ Mt Eden ‘ਚ ਬੱਸ ਦੀ ਦੋ ਲਗਜ਼ਰੀ ਕਾਰਾਂ ਨਾਲ ਟੱਕਰ ਹੋਈ ਹੈ। ਇਹ ਹਾਦਸਾ ਡੋਮਿਨੀਅਨ ਰੋਡ, ਮਾਊਂਟ ਈਡਨ, ਹਾਲਸਟਨ ਰੋਡ ਚੌਰਾਹੇ ਨੇੜੇ ਮੰਗਲਵਾਰ ਦੁਪਹਿਰ ਨੂੰ ਵਾਪਰਿਆ ਹੈ। ਤਸਵੀਰਾਂ ‘ਚ ਇੱਕ AT ਮੈਟਰੋ ਬੱਸ ਸੜਕ ‘ਤੇ ਖੜ੍ਹੀ ਨਜਰ ਆ ਰਹੀ ਤੇ ਇੱਕ ਟੇਸਲਾ ਜੋ ਨੁਕਸਾਨੀ ਗਈ ਸੀ, ਅਤੇ ਇਸਦੇ ਪਿੱਛੇ ਇੱਕ ਜੀ-ਵੈਗਨ ਸੀ। ਸ਼ੀਸ਼ੇ ਦੇ ਟੁਕੜੇ ਸੜਕ ‘ਤੇ ਖਿੱਲਰੇ ਪਏ ਸਨ। ਇੱਕ ਗਵਾਹ ਨੇ ਦੱਸਿਆ ਕਿ ਬੱਸ ਨੇ ਸੜਕ ਦੇ ਕਿਨਾਰੇ ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰ ਦਿੱਤੀ ਸੀ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਬੱਸ ਡਰਾਈਵਰ ਬਿਮਾਰ ਹੋ ਗਿਆ ਜਾਪਦਾ ਹੈ। ਬੱਸ ਦੇ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ। ਦੱਸ ਦੇਈਏ ਆਕਲੈਂਡ ਦੀ ਇਸ ਵਿਅਸਤ ਸੜਕ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ।
![bus crashes into tesla and g-wagon](https://www.sadeaalaradio.co.nz/wp-content/uploads/2023/09/e998c8b6-f32f-47bd-b3b4-c2dc57082839-950x534.jpg)