ਤਿਮਾਰੂ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਤਿਮਾਰੂ ਦੇ ਵਿੱਚ ਇੱਕ ਬੱਸ ਖਾਈ ਵਿੱਚ ਪਲਟ ਗਈ ਹੈ। ਜਿਸ ਕਾਰਨ ਰਾਜ ਮਾਰਗ 1 ਦੀ ਉੱਤਰੀ ਲੇਨ ਵੀ ਬੰਦ ਹੋ ਗਈ ਹੈ। ਸ਼ਾਮ 4.30 ਵਜੇ ਦੇ ਕਰੀਬ ਕੈਂਟਰਬਰੀ ਵਿੱਚ ਤਿਮਾਰੂ ਅਤੇ ਪਰੇਓਰਾ ਦੇ ਵਿਚਕਾਰ ਵਾਪਰੀ ਘਟਨਾ ਬਾਰੇ ਪੁਲਿਸ ਨੂੰ ਸੁਚੇਤ ਕੀਤਾ ਗਿਆ ਸੀ, ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੇ ਮੌਕੇ ‘ਤੇ ਪਹੁੰਚ ਕੇ ਜਵਾਬ ਦਿੱਤਾ। ਹਾਲਾਂਕਿ ਕਿ ਰਾਹਤ ਵਾਲੀ ਗੱਲ ਹੈ ਕਿ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਦੱਖਣ ਵੱਲ ਲੇਨ ਖੁੱਲੀ ਹੈ, ਹਾਲਾਂਕਿ, “ਮੋਟਰਿਸਟਾਂ ਨੂੰ ਦੇਰੀ ਦੀ ਉਮੀਦ ਕਰਨੀ ਚਾਹੀਦੀ ਹੈ ਜਦੋਂ ਕਿ ਐਮਰਜੈਂਸੀ ਸੇਵਾਵਾਂ ਘਟਨਾ ਸਥਾਨ ‘ਤੇ ਰਾਹਤ ਕਾਰਜ ਕਰ ਰਹੀਆਂ ਹਨ।”
![](https://www.sadeaalaradio.co.nz/wp-content/uploads/2022/12/IMG-20221216-WA0003-950x499.jpg)