ਆਕਲੈਂਡ ਵਿੱਚ ਬੀਤੀ ਸ਼ਾਮ ਇੱਕ ਬੱਸ ਨੂੰ ਅੱਗ ਲੱਗਣ ਤੋਂ ਬਾਅਦ ਇੱਕ ਬੱਸ ਸਟਾਪ ਨੂੰ ਬੰਦ ਕੀਤਾ ਗਿਆ ਸੀ। ਸਟਾਪ ਈ ਬਲਾਕਹਾਊਸ ਬੇ ਅਸਥਾਈ ਤੌਰ ‘ਤੇ ਬੰਦ ਕੀਤਾ ਗਿਆ ਸੀ। ਪ੍ਰਭਾਵਿਤ ਬੱਸ ਰੂਟਾਂ ਵਿੱਚ 24ਬੀ, 25ਬੀ, ਅਤੇ 68 ਸ਼ਾਮਿਲ ਸਨ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇੱਕ ਤਸਵੀਰ ‘ਚ ਬੱਸ ਦੇ ਪਿਛਲੇ ਹਿੱਸੇ ਤੋਂ ਅੱਗ ਦੀਆਂ ਲਪਟਾਂ ਅਤੇ ਸੰਘਣਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਦੱਸ ਦੇਈਏ ਜਦੋਂ ਬੱਸ ਨੂੰ ਅੱਗ ਲੱਗੀ ਸੀ ਉਸ ਸਮੇਂ ਉਸ ‘ਚ ਯਾਤਰੀ ਵੀ ਸਵਾਰ ਸਨ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਕਿਸੇ ਯਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
![bus catches fire in auckland](https://www.sadeaalaradio.co.nz/wp-content/uploads/2024/05/WhatsApp-Image-2024-05-15-at-7.57.03-AM-950x534.jpeg)