ਕ੍ਰਿਸਮਿਸ ਤੇ ਨਵੇਂ ਸਾਲ ਦੇ ਮੌਕੇ ਨਿਊਜ਼ੀਲੈਂਡ ਵਾਸੀਆਂ ਨੂੰ ਵੱਡਾ ਝਟਕਾ ਲੱਗਾ ਸਕਦਾ ਹੈ। ਦਰਅਸਲ NZTA ਟੀਚਿਆਂ ਨੂੰ ਪੂਰਾ ਕਰਨ ਲਈ ਬੱਸ ਅਤੇ ਰੇਲ ਕਿਰਾਏ ਵਿੱਚ 70 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਸਬੰਧੀ ਨਿਊਜੀਲੈਂਡ ਟ੍ਰਾਂਸਪੋਰਟ ਏਜੰਸੀ ਨੇ ਲੋਕਲ ਕਾਉਂਸਲਾਂ ਤੇ ਟ੍ਰਾਂਸਪੋਰਟ ਅਥਾਰਟੀਆਂ ਨੂੰ ਚਿੱਠੀ ਲਿੱਖਕੇ ਆਪਣਾ ਨਿੱਜੀ ਸ਼ੇਅਰ ਵਧਾਉਣ ਦੀ ਗੱਲ ਕਹੀ ਹੈ ਤੇ ਨਾਲ ਰੈਵੇਨਿਊ ਵਧਾਉਣ ਲਈ ਵੀ ਕਿਹਾ ਹੈ।
ਇਸੇ ਕਾਰਨ ਸੁਭਾਵਿਕ ਹੈ ਕਿ ਕਿਰਾਇਆਂ ਵਿੱਚ ਵਾਧਾ ਹੋ ਸਕਦਾ ਹੈ। ਗ੍ਰੇਟਰ ਵੈਲਿੰਗਟਨ ਰੀਜਨਲ ਕਾਉਂਸਲ ਟ੍ਰਾਂਸਪੋਰਟ ਦੇ ਚੈਅਰਪਰਸਨ ਥਾਮਸ ਨੇਸ਼ ਅਨੁਸਾਰ ਗ੍ਰੇਟਰ ਵੈਲਿੰਗਟਨ ਸਮੇਤ ਹੋਰਾਂ ਕਾਉਂਸਲਾਂ ਨੂੰ ਇਹ ਟਾਰਗੇਟ ਪੂਰੇ ਕਰਨ ਲਈ ਘੱਟੋ-ਘੱਟ 70 ਫੀਸਦੀ ਤੱਕ ਕਿਰਾਏ ਵਧਾਉਣੇ ਪੈਣਗੇ ਤੇ ਕੋਸਟ ਆਫ ਲੀਵਿੰਗ ਦੇ ਇਸ ਦੌਰ ਵਿੱਚ ਇਹ ਸੱਚਮੁੱਚ ਹੀ ਅਣਸੁਖਾਵਾਂ ਹੈ। ਦੱਸਦੀਏ ਕਿ ਬੀਤੇ 2 ਸਾਲਾਂ ਵਿੱਚ ਪਹਿਲਾਂ ਹੀ 6 ਫੀਸਦੀ ਤੋਂ ਵਧੇਰੇ ਕਿਰਾਇਆਂ ਵਿੱਚ ਵਾਧਾ ਹੋ ਚੁੱਕਾ ਹੈ।