ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ‘ਚ ਹੋ ਰਹੀਆਂ ਚੋਰੀਆਂ ਦੇ ਸਿਲਸਿਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸ ਦੌਰਾਨ ਹੁਣ ਆਕਲੈਂਡ ‘ਚ ਵੀ ਤਾਜ਼ਾ ਵਾਰਦਾਤ ਸਾਹਮਣੇ ਆਈ ਹੈ। ਆਕਲੈਂਡ ਦੇ ਇੱਕ ਮਾਲ ਤੋਂ ਬੀਤੀ ਰਾਤ ਭੰਨ-ਤੋੜ ਅਤੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਚਾਰ ਅਪਰਾਧੀਆਂ ਨੇ ਇੱਕ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ। ਪੁਲਿਸ ਨੇ ਵੀਰਵਾਰ ਸਵੇਰੇ 1 ਵਜੇ ਤੋਂ ਬਾਅਦ ਰਾਇਲ ਓਕ ਮਾਲ ਵਿੱਚ ਹੋਈ ਚੋਰੀ ਦਾ ਜਵਾਬ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਅਪਰਾਧੀਆਂ ਨੇ ਅਲਮਾਰੀਆਂ ਨੂੰ ਤੋੜਿਆ ਅਤੇ ਗਹਿਣੇ ਚੋਰੀ ਕਰ ਫਰਾਰ ਹੋ ਗਏ। ਪੁਲਿਸ ਦੇ ਹੱਥ ਲੁੱਟ ਦੀ ਸੀਸੀਟੀਵੀ ਫੁਟੇਜ ਵੀ ਲੱਗੀ ਹੈ ਅਤੇ ਜਾਂਚ ਦੇ ਹਿੱਸੇ ਵਜੋਂ ਮਾਲਕ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
![](https://www.sadeaalaradio.co.nz/wp-content/uploads/2023/06/IMG-20230608-WA0001-950x499.jpg)