ਅੱਜ ਤੋਂ ਯਾਨੀ ਕਿ 1 ਜੁਲਾਈ ਤੋਂ ਨਿਊਜ਼ੀਲੈਂਡ ‘ਚ ਵੱਡੇ ਬਦਲਾਅ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਵੀ ਤੁਹਾਡੀ ਜੇਬ ‘ਤੇ ਪਏਗਾ। ਭਾਵ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ‘ਤੇ ਹੋਰ ਬੋਝ ਪੈਣ ਜਾ ਰਿਹਾ ਹੈ, ਦਰਅਸਲ 1 ਜੁਲਾਈ ਤੋਂ ਦੇਸ਼ ‘ਚ ਪੈਟਰੋਲ ਮਹਿੰਗਾ ਹੋਵੇਗਾ ਯਾਨੀ ਕਿ ਫਿਊਲ ‘ਤੇ ਮਿਲਣ ਵਾਲੀ 25 ਸੈਂਟ ਪ੍ਰਤੀ ਲਿਟਰ ਸਬਸਿਡੀ ਹੁਣ ਖਤਮ ਹੋ ਗਈ ਹੈ ਅਤੇ 4 ਸੈਂਟ ਜੀਐਸਟੀ ਲਾਗੂ ਹੋਣ ਨਾਲ ਪੈਟਰੋਲ ਵੀ ਮਹਿੰਗਾ ਹੋ ਗਿਆ ਹੈ। ਇਕੱਲਾ ਪੈਟਰੋਲ ਹੀ ਨਹੀਂ ਡੀਜ਼ਲ ਦੀ ਸਬਸਿਡੀ ਵੀ ਇਸਦੇ ਨਾਲ ਹੀ ਖਤਮ ਹੋ ਗਈ ਹੈ। ਇਸ ਤੋਂ ਇਲਾਵਾ ਪਬਲਿਕ ਟ੍ਰਾਂਸਪੋਰਟ ਦੇ ਕਿਰਾਏ ਵਿੱਚ ਕੀਤੀ ਗਈ ਕਟੌਤੀ ਵੀ ਸ਼ਨੀਵਾਰ ਤੋਂ ਖਤਮ ਹੋ ਗਈ ਹੈ, ਹਾਲਾਂਕਿ ਕਮਿਊਨਿਟੀ ਸਰਵਿਸਜ਼ ਕਾਰਡ ਹੋਲਡਰਾਂ ਅਤੇ 25 ਸਾਲ ਤੋਂ ਘੱਟ ਵਾਲਿਆਂ ਲਈ ਇਹ ਸੁਵਿਧਾ ਜਾਰੀ ਰਹੇਗੀ। 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫਤ ਸਫਰ ਜਾਰੀ ਰਹੇਗਾ।