ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਦਿਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਮਹਾਰਾਣੀ ਐਲਿਜ਼ਾਬੈਥ II ਨੇ 96 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਮਹਾਰਾਣੀ ਐਲਿਜ਼ਾਬੈਥ ਇਸ ਸਮੇਂ ਸਟਾਕਲੈਂਡ ਦੇ ਬਾਲਮੋਰਲ ਕੈਸਲ ਵਿੱਚ ਰਹਿ ਰਹੇ ਸੀ, ਜਿੱਥੇ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਹੋ ਗਈ ਹੈ। ਇਸ ‘ਤੇ ਸ਼ਾਹੀ ਪਰਿਵਾਰ ਦਾ ਬਿਆਨ ਆਇਆ ਹੈ। ਮਹਾਰਾਣੀ ਐਲਿਜ਼ਾਬੈਥ II ਬ੍ਰਿਟੇਨ ‘ਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਸਨ। ਮਹਾਰਾਣੀ ਐਲਿਜ਼ਾਬੈਥ II ਤੋਂ ਬਾਅਦ ਹੁਣ ਉਨ੍ਹਾਂ ਦਾ ਪੁੱਤਰ ਚਾਰਲਸ (ਉਮਰ 73 ਸਾਲ) ਆਪਣੇ ਆਪ ਹੀ ਬ੍ਰਿਟੇਨ ਦਾ ਰਾਜਾ ਬਣ ਜਾਵੇਗਾ।
ਅੱਜ ਵੀਰਵਾਰ ਨੂੰ ਉਨ੍ਹਾਂ ਦੀ ਸਿਹਤ ਨਾਜ਼ੁਕ ਹੋਣ ਦਾ ਖੁਲਾਸਾ ਹੋਇਆ ਸੀ। ਉਦੋਂ ਤੋਂ ਉਹ ਡਾਕਟਰਾਂ ਦੀ ਦੇਖ-ਰੇਖ ‘ਚ ਸਨ। ਮਹਾਰਾਣੀ ਦੀ ਸਿਹਤ ਵਿਗੜਦੇ ਹੀ ਸ਼ਾਹੀ ਪਰਿਵਾਰ ਦੇ ਲੋਕ ਸਕਾਟਲੈਂਡ ਪਹੁੰਚਣੇ ਸ਼ੁਰੂ ਹੋ ਗਏ ਸੀ। ਇੱਥੇ ਰਾਣੀ ਬਾਲਮੋਰਲ ਕੈਸਲ ਵਿੱਚ ਸੀ। ਇੱਥੇ ਐਲਿਜ਼ਾਬੈਥ ਗਰਮੀਆਂ ਦੀਆਂ ਛੁੱਟੀਆਂ ਲਈ ਆਈ ਸੀ। ਸ਼ਾਹੀ ਪਰਿਵਾਰ ਨੇ ਦੱਸਿਆ ਸੀ ਕਿ ਮਹਾਰਾਣੀ ਐਪੀਸੋਡਿਕ ਗਤੀਸ਼ੀਲਤਾ ਦੀ ਸਮੱਸਿਆ ਨਾਲ ਜੂਝ ਰਹੀ ਸੀ। ਇਸ ‘ਚ ਉਸ ਨੂੰ ਖੜ੍ਹੇ ਹੋਣ ਅਤੇ ਚੱਲਣ ‘ਚ ਦਿੱਕਤ ਆ ਰਹੀ ਸੀ।