ਜੇਕਰ ਤੁਸੀਂ ਕਬੂਤਰ ਰੱਖਣ ਦੇ ਸ਼ੌਕੀਨ ਹੋ ਤੇ ਭਾਰਤ ਤੋਂ ਵਿਦੇਸ਼ ਕਬੂਤਰਾਂ ਦੇ ਆਂਡੇ ਲਿਆਉਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖ਼ਾਸ ਹੈ ਦਰਅਸਲ ਆਸਟ੍ਰੇਲੀਅਨ ਬਾਰਡਰ ਫੋਰਸ ਵੱਲੋਂ ਜਾਰੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਕੁੱਝ ਦਿਨ ਪਹਿਲਾਂ ਇੰਡੀਆ ਤੋਂ ਆਸਟ੍ਰੇਲੀਆ ਆਏ ਇੱਕ ਨੌਜਵਾਨ ਨੂੰ ਕਬੂਤਰਾਂ ਦੇ ਆਂਡਿਆਂ ਕਾਰਨ $6260 ਦਾ ਜੁਰਮਾਨਾ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਨੌਜਵਾਨ ਆਸਟ੍ਰੇਲੀਅਨ ਨਾਗਰਿਕ ਸੀ। ਹਾਲਾਂਕਿ ਜੁਰਮਾਨੇ ਦਾ ਕਾਰਨ ਕੀ ਸੀ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇੱਕ ਰਿਪੋਰਟ ਮੁਤਾਬਿਕ ਇਸ ਨੌਜਵਾਨ ਕੋਲ 1 ਕਿੱਲੋ ਦੇ ਕਰੀਬ ਤੰਬਾਕੂ ਉਤਪਾਦ ਵੀ ਮਿਲਿਆ ਸੀ ਜੋ ਉਸਨੂੰ ਏਅਰਪੋਰਟ ‘ਤੇ ਨਸ਼ਟ ਕਰਨਾ ਪਿਆ ਸੀ ਕਿਉਂਕ ਉਸ ਸਬੰਧੀ ਉਸ ਵੱਲੋਂ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ ਸੀ।
