ਕਿਸੇ ਮੁੰਡੇ ਜਾਂ ਕੁੜੀ ਦੇ ਵਿਆਹ ਦਾ ਦਿਨ ਉਨ੍ਹਾਂ ਦੀ ਜ਼ਿੰਦਗ਼ੀ ਦੇ ਵਿੱਚ ਇੱਕ ਬਹੁਤ ਵੱਡਾ ਦਿਨ ਹੁੰਦਾ ਹੈ, ਕਿਉਂਕ ਦੋਵਾਂ ਦੀ ਜ਼ਿੰਦਗੀ ‘ਚ ਇਸ ਦਿਨ ਤੋਂ ਇੱਕ ਨਵੇਂ ਸਫ਼ਰ ਸੀ ਸ਼ੁਰੂਆਤ ਹੁੰਦੀ ਹੈ, ਤੇ ਇਸ ਦਿਨ ਨੂੰ ਲੈ ਕੇ ਮੁੰਡੇ ਤੇ ਕੁੜੀ ਦੇ ਦਿਲ ਚ ਵੀ ਬਹੁਤ ਚਾਅ ਹੁੰਦਾ ਹੈ, ਤੇ ਵਿਆਹ ਨੂੰ ਲੈ ਕੇ ਕਈ ਲੋਕ ਕਈ ਕਈ ਮਹੀਨੇ ਪਹਿਲਾ ਤਿਆਰੀਆਂ ਵੀ ਸ਼ੁਰੂ ਕਰ ਦਿੰਦੇ ਨੇ, ਪਰ ਕਈ ਵਾਰ ਅਜਿਹਾ ਹੁੰਦਾ ਹੈ, ਕਿ ਇੰਨ੍ਹਾਂ ਸਾਰੀਆਂ ਤਿਆਰੀਆਂ ਤੇ ਪਾਣੀ ਫਿਰ ਜਾਂਦਾ ਹੈ, ਤੇ ਅੱਜ ਜੋ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੂੰ ਸੁਣ ਕੇ ਤੁਸੀ ਹੈਰਾਨ ਰਹਿ ਜਾਵੋਂਗੇ।
ਦਰਅਸਲ ਇੱਕ ਵਿਆਹ ਦੇ ਨਾਲ ਜੁੜਿਆ ਵੱਖਰਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਪਹੁੰਚੀ ਸੀ, ਅਕਸਰ ਅਸੀਂ ਦੇਖਦੇ ਹਾਂ ਜਦੋਂ ਵੀ ਕਿਸੇ ਵਿਆਹ ‘ਚ ਪੁਲਿਸ ਪਹੁੰਚਦੀ ਹੈ ਤਾਂ ਜਿਆਦਾਤਰ ਮਾਮਲੇ ਕਿਸੇ ਨਾ ਕਿਸੇ ਗੜਬੜ ਨਾਲ ਜੁੜੇ ਹੁੰਦੇ ਨੇ ਤੇ ਇਸ ਵਿਆਹ ‘ਚ ਜਦੋਂ ਪੁਲਿਸ ਵਾਲੇ ਦੀ ਕਾਰ ‘ਚ ਲਾੜੀ ਦੀ ਐਂਟਰੀ ਹੋਈ ਤਾਂ ਬਰਾਤੀ ਇਹ ਸਭ ਦੇਖ ਕੇ ਦੰਗ ਰਹਿ ਗਏ, ਅਤੇ ਹਰ ਕੋਈ ਸੋਚੀ ਪੈ ਗਿਆ ਕਿ ਆਖਰ ਅਜਿਹਾ ਕੀ ਹੋਇਆ ਹੈ, ਜੋ ਲਾੜੀ ਪੁਲਿਸ ਵਾਲੇ ਨਾਲ ਪਹੁੰਚੀ ਹੈ, ਤੇ ਸਚਾਈ ਜਾਣ ਕੇ ਹਰ ਕੋਈ ਹੈਰਾਨ ਰਿਹਾ ਗਿਆ ਦਰਅਸਲ ਇਸ ਵਿਆਹ ‘ਚ ਕੋਈ ਗੜਬੜ ਨਹੀਂ ਹੋਈ ਸੀ, ਬਲਕਿ ਪੁਲਿਸ ਵਾਲੇ ਨੇ ਲਾੜੀ ਦੀ ਮਦਦ ਕੀਤੀ ਸੀ, ਕਿਉਂਕ ਜਿਸ ਗੱਡੀ ਰਾਹੀਂ ਲਾੜੀ ਨੇ ਵਿਆਹ ‘ਚ ਪਹੁੰਚਣਾ ਸੀ, ਉਸ ਵਿੱਚ ਅਚਾਨਕ ਖਰਾਬੀ ਆ ਗਈ ਸੀ।
ਤੁਹਾਨੂੰ ਦੱਸ ਦੇਈਏ ਮਾਮਲਾ ਕਿਤੋਂ ਹੋਰ ਦਾ ਨਹੀਂ ਸਗੋਂ ਨਿਊਜ਼ੀਲੈਂਡ ਦੇ ਨੌਰਥਲੈਂਡ ਦਾ ਹੈ ਜਿੱਥੇ ਆਪਣੇ ਵਿਆਹ ਲਈ ਜਾ ਰਹੀ ਲਾੜੀ ਦੀ ਕਾਰ ਸਟੇਟ ਹਾਈਵੇਅ ਇੱਕ ‘ਤੇ ਖਰਾਬ ਹੋ ਗਈ ਸੀ ਪਰ ਇੱਕ ਪੁਲਿਸ ਅਧਿਕਾਰੀ ਨੇ ਮੌਕੇ ‘ਤੇ ਪਹੁੰਚ ਕੇ ਲਾੜੀ ਦੀ ਮਦਦ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾੜੀ ਦੀ ਕਾਰ ਸਟੇਟ ਹਾਈਵੇਅ 1 ‘ਤੇ, ਸਪ੍ਰਿੰਗਸ ਫਲੈਟ ‘ਤੇ ਖਰਾਬ ਹੋਈ ਸੀ ਜੋ ਵਿਆਹ ਸਮਾਗਮ ਵਾਲੀ ਥਾਂ ਤੋਂ ਅੱਠ ਕਿਲੋਮੀਟਰ ਦੂਰ ਸੀ। ਪਰ ਇਸੇ ਦੌਰਾਨ ਡਿਊਟੀ ਖਤਮ ਕਰ ਘਰ ਜਾ ਰਹੇ ਸੀਨੀਅਰ ਪੁਲਿਸ ਕਾਂਸਟੇਬਲ ਐਡਮ ਗਰੋਵਜ਼ ਮੌਕੇ ‘ਤੇ ਪਹੁੰਚ ਗਏ ਅਤੇ ਐਡਮ ਨੇ ਤੁਰੰਤ ਉਨ੍ਹਾਂ ਨੂੰ ਮੱਦਦ ਦੀ ਪੇਸ਼ਕਸ਼ ਕੀਤੀ ਤੇ ਸਮਾਂ ਰਹਿੰਦਿਆਂ ਉਨ੍ਹਾਂ ਨੂੰ 8 ਕਿਲੋਮੀਟਰ ਦੂਰ ਵਿਆਹ ਵਾਲੀ ਥਾਂ ‘ਤੇ ਛੱਡ ਕੇ ਆਏ।
ਇੱਥੇ ਇੱਕ ਦਿਲਚਸਪ ਗੱਲ ਇਹ ਹੈ ਕਿ ਕ੍ਰੈਡੌਕ ਅਤੇ ਉਸਦੇ ਸਾਥੀ ਸਕਾਟ ਨੂੰ ਪਿਛਲੇ ਸਾਲ ਵੀ ਕੁੱਝ ਕਾਰਨਾਂ ਅਤੇ ਕੋਵਿਡ ਦੇ ਕਰਕੇ ਆਪਣਾ ਵਿਆਹ ਮੁਲਤਵੀ ਕਰਨਾ ਪਿਆ ਸੀ ਤੇ ਇਸ ਵਾਰ ਖਰਾਬ ਗੱਡੀ ਨੇ ਉਨ੍ਹਾਂ ਨੂੰ ਬਿਪਤਾ ‘ਚ ਪਾ ਦਿੱਤਾ ਸੀ। ਕ੍ਰੈਡੌਕ ਨੇ ਪੁਲਿਸ ਅਫਸਰ ਦਾ ਧੰਨਵਾਦ ਕਰਨ ਲਈ ਇੰਟਰਨੈੱਟ ਤੇ ਇੱਕ ਸਟੋਰੀ ਪਾਈ ਸੀ ਜੋ ਕਿ ਹੁਣ ਤੱਕ ਹਜਾਰਾਂ ਲੋਕਾਂ ਵਲੋਂ ਪਸੰਦ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਕ੍ਰੈਡੌਕ ਵੀ ਕਦੇ ਵੀ ਇਹ ਦਿਨ ਨਹੀਂ ਭੁੱਲੇਗੀ।