[gtranslate]

“ਕਦੇ ਨਹੀਂ ਭੁੱਲਾਂਗੀ ਇਹ ਦਿਨ”, ਪੁਲਿਸ ਦੀ ਗੱਡੀ ਰਾਹੀਂ ਵਿਆਹ ‘ਚ ਪਹੁੰਚੀ ਲਾੜੀ ! ਜਾਣੋ ਕਿਉਂ ?

bride arrived in the police van

ਕਿਸੇ ਮੁੰਡੇ ਜਾਂ ਕੁੜੀ ਦੇ ਵਿਆਹ ਦਾ ਦਿਨ ਉਨ੍ਹਾਂ ਦੀ ਜ਼ਿੰਦਗ਼ੀ ਦੇ ਵਿੱਚ ਇੱਕ ਬਹੁਤ ਵੱਡਾ ਦਿਨ ਹੁੰਦਾ ਹੈ, ਕਿਉਂਕ ਦੋਵਾਂ ਦੀ ਜ਼ਿੰਦਗੀ ‘ਚ ਇਸ ਦਿਨ ਤੋਂ ਇੱਕ ਨਵੇਂ ਸਫ਼ਰ ਸੀ ਸ਼ੁਰੂਆਤ ਹੁੰਦੀ ਹੈ, ਤੇ ਇਸ ਦਿਨ ਨੂੰ ਲੈ ਕੇ ਮੁੰਡੇ ਤੇ ਕੁੜੀ ਦੇ ਦਿਲ ਚ ਵੀ ਬਹੁਤ ਚਾਅ ਹੁੰਦਾ ਹੈ, ਤੇ ਵਿਆਹ ਨੂੰ ਲੈ ਕੇ ਕਈ ਲੋਕ ਕਈ ਕਈ ਮਹੀਨੇ ਪਹਿਲਾ ਤਿਆਰੀਆਂ ਵੀ ਸ਼ੁਰੂ ਕਰ ਦਿੰਦੇ ਨੇ, ਪਰ ਕਈ ਵਾਰ ਅਜਿਹਾ ਹੁੰਦਾ ਹੈ, ਕਿ ਇੰਨ੍ਹਾਂ ਸਾਰੀਆਂ ਤਿਆਰੀਆਂ ਤੇ ਪਾਣੀ ਫਿਰ ਜਾਂਦਾ ਹੈ, ਤੇ ਅੱਜ ਜੋ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੂੰ ਸੁਣ ਕੇ ਤੁਸੀ ਹੈਰਾਨ ਰਹਿ ਜਾਵੋਂਗੇ, ਦਰਅਸਲ ਇੱਕ ਵਿਆਹ ਦੇ ਨਾਲ ਜੁੜਿਆ ਵੱਖਰਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਪਹੁੰਚੀ ਸੀ, ਅਕਸਰ ਅਸੀਂ ਦੇਖਦੇ ਹਾਂ ਜਦੋਂ ਵੀ ਕਿਸੇ ਵਿਆਹ ‘ਚ ਪੁਲਿਸ ਪਹੁੰਚਦੀ ਹੈ ਤਾਂ ਜਿਆਦਾਤਰ ਮਾਮਲਾ ਕਿਸੇ ਨਾ ਕਿਸੇ ਗੜਬੜ ਨਾਲ ਜੁੜੇ ਹੁੰਦੇ ਨੇ

ਤੇ ਇਸ ਵਿਆਹ ‘ਚ ਜਦੋਂ ਪੁਲਿਸ ਵੈਨ ‘ਚ ਲਾੜੀ ਦੀ ਐਂਟਰੀ ਹੋਈ ਤਾਂ ਬਰਾਤੀ ਇਹ ਸਭ ਦੇਖ ਕੇ ਦੰਗ ਰਹਿ ਗਏ, ਅਤੇ ਹਰ ਕੋਈ ਸੋਚੀ ਪੈ ਗਿਆ ਕਿ ਆਖਰ ਅਜਿਹਾ ਕੀ ਹੋਇਆ ਹੈ, ਜੋ ਪੁਲਿਸ ਪਹੁੰਚੀ ਹੈ, ਤੇ ਸਚਾਈ ਜਾਣ ਕੇ ਹਰ ਕੋਈ ਹੈਰਾਨ ਰਿਹਾ ਗਿਆ ਦਰਅਸਲ ਇਸ ਵਿਆਹ ‘ਚ ਕੋਈ ਗੜਬੜ ਨਹੀਂ ਹੋਈ ਸੀ, ਬਲਕਿ ਪੁਲਿਸ ਨੇ ਲਾੜੀ ਦੀ ਮਦਦ ਕੀਤੀ ਸੀ, ਕਿਉਂਕ ਜਿਸ ਗੱਡੀ ਰਾਹੀਂ ਲਾੜੀ ਨੇ ਵਿਆਹ ‘ਚ ਪਹੁੰਚਣਾ ਸੀ, ਉਸ ਵਿੱਚ ਅਚਾਨਕ ਖਰਾਬੀ ਆ ਗਈ ਅਤੇ ਗੱਡੀ ਦਾ ਤੇਲ ਲੀਕ ਹੋਣਾ ਸ਼ੁਰੂ ਹੋ ਗਿਆ। ਇਸ ਮਗਰੋਂ ਪੁਲਿਸ ਵਾਲਿਆਂ ਨੇ ਮੁਸੀਬਤ ਵਿੱਚ ਫਸੀ ਲਾੜੀ ਦੀ ਮਦਦ ਕੀਤੀ। ਲਾੜੀ ਨੇ ਕਿਹਾ ਕਿ ਉਹ ਇਸ ਦਿਨ ਨੂੰ ਕਦੇ ਨਹੀਂ ਭੁੱਲੇਗੀ। 23 ਸਾਲਾ ਲਾੜੀ ਅਲੀਸ਼ਾ ਬ੍ਰੀਅਰਲੇ ਪੇਸ਼ੇ ਤੋਂ ਬਿਊਟੀਸ਼ੀਅਨ ਹੈ। ਉਹ ਵਿਆਹ ਸਮਾਗਮ ਵਾਲੀ ਥਾਂ ਤੋਂ 50 ਮਿੰਟ ਦੀ ਦੂਰੀ ‘ਤੇ ਸੀ ਜਦੋਂ ਉਸ ਦੀ ਕਾਰ ਖਰਾਬ ਹੋ ਗਈ। ਇਸ ਮਗਰੋ ਉਸ ਨੇ ਫੁੱਟ-ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ। ਪਰ ਦਿਲਚਸਪ ਗੱਲ ਇਹ ਹੈ ਕਿ ਜਿਸ ਜਗ੍ਹਾ ‘ਤੇ ਗੱਡੀ ਖਰਾਬ ਹੋਈ ਸੀ ਉੱਥੇ ਹੀ ਇੱਕ ਫੁੱਟਬਾਲ ਦਾ ਮੈਚ ਚੱਲ ਰਿਹਾ ਸੀ, ਜਿੱਥੇ ਇੰਨ੍ਹਾਂ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਸੀ, ਇਸ ਦੌਰਾਨ ਅਲੀਸ਼ਾ ਦੀ ਦੋਸਤ ਪੁਲਿਸ ਵਾਲਿਆਂ ਦੇ ਕੋਲ ਗਈ ਅਤੇ ਉਨ੍ਹਾਂ ਨੂੰ ਮਦਦ ਕਰਨ ਲਈ ਅਪੀਲ ਕੀਤੀ।

ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਅਪੀਲ ਮੰਨ ਮਦਦ ਕੀਤੀ ਅਤੇ ਅਲੀਸ਼ਾ, ਉਸਦੀ ਮਾਂ ਅਤੇ ਹੋਰਾਂ ਨੂੰ ਚਰਚ ਲੈ ਕੇ ਗਏ। ਪਰ ਜਦੋਂ ਅਲੀਸ਼ਾ ਨੂੰ ਉਸ ਦੇ ਲਾੜੇ ਲਿਊਕ ਅਤੇ ਉੱਥੇ ਮੌਜੂਦ 100 ਤੋਂ ਵੱਧ ਮਹਿਮਾਨਾਂ ਨੇ ਪੁਲਿਸ ਦੀ ਕਾਰ ਤੋਂ ਹੇਠਾਂ ਉਤਰਦਿਆਂ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਅਲੀਸ਼ਾ ਨੇ ਦੱਸਿਆ ਕਿ ਜਦੋਂ ਕਾਰ ਖਰਾਬ ਹੋ ਗਈ ਸੀ ਤਾਂ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ? ਪਰ, ਉਸ ਦੀ ਦੋਸਤ ਸਾਰਾਹ ਪੁਲਿਸ ਵਾਲਿਆਂ ਕੋਲ ਗਈ ਅਤੇ ਮਦਦ ਮੰਗੀ।

ਇਸ ਦੌਰਾਨ ਅਲੀਸ਼ਾ ਨੇ ਪੁਲਿਸ ਵਾਲਿਆਂ ਦੀ ਖੂਬ ਤਾਰੀਫ਼ ਕੀਤੀ। ਦੱਸ ਦੇਈਏ ਇਹ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ। ਪੁਲਿਸ ਲਾੜੀ ਨੂੰ ਬ੍ਰਿਟੇਨ ਦੇ ਵੈਸਟ ਮਿਡਲੈਂਡਸ ਦੇ ਵੈਡਨਸਬਰੀ ਦੇ ਬੈਂਕਸ ਸਟੇਡੀਅਮ ਤੋਂ ਸੇਂਟ ਪਾਲ ਚਰਚ ਲੈ ਕੇ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਅਲੀਸ਼ਾ ਤਿੰਨ ਬੱਚਿਆਂ ਦੀ ਮਾਂ ਹੈ। ਇਸ ਦੌਰਾਨ ਪੁਲਿਸ ਵਾਲਿਆਂ ਨੇ ਉਸ ਦੀ ਇੱਕ ਵੀਡੀਓ ਵੀ ਬਣਾਈ ਅਤੇ ਅਲੀਸ਼ਾ ਦੇ ਮੰਗੇਤਰ ਨੂੰ ਮਜ਼ਾਕ ਵਿੱਚ ਕਿਹਾ, ‘ਲਿਊਕ ਇਹ ਤੁਹਾਡੇ ਲਈ ਉਮਰ ਕੈਦ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕੈਮਰਾ ਅਲੀਸ਼ਾ ਦੇ ਵੱਲ ਕਰ ਦਿੱਤਾ। ਅਲੀਸ਼ਾ ਨੇ ਕਿਹਾ ਕਿ ਉਹ ਪੁਲਿਸ ਵਾਲਿਆਂ ਦਾ ਧੰਨਵਾਦ ਕਰਨਾ ਚਾਹੇਗੀ। ਉਹ ਸਾਰੇ ਸ਼ਾਨਦਾਰ ਲੋਕ ਸਨ ਅਤੇ ਉਨ੍ਹਾਂ ਨੇ ਇਸ ਵਿਸ਼ੇਸ਼ ਮੌਕੇ ‘ਤੇ ਤੁਰੰਤ ਮੇਰੀ ਮਦਦ ਕੀਤੀ। ਅਲੀਸ਼ਾ ਨੇ ਦੱਸਿਆ ਕਿ ਜਦੋਂ ਉਹ ਵਿਆਹ ਵਾਲੀ ਥਾਂ ‘ਤੇ ਪਹੁੰਚੀ ਤਾਂ ਉਸ ਦੇ ਦੋਸਤਾਂ ਨੇ ਪੁੱਛਿਆ ਕਿ ਤੈਨੂੰ ਕੀ ਹੋਇਆ ਹੈ। ਸੱਚਾਈ ਜਾਣ ਕੇ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ।

Leave a Reply

Your email address will not be published. Required fields are marked *