ਡੈਸਟੀਨੀ ਚਰਚ ਦੇ ਨੇਤਾ ਬ੍ਰਾਇਨ ਤਾਮਾਕੀ ਦੁਆਰਾ ਆਯੋਜਿਤ ਤਾਲਾਬੰਦੀ ਵਿਰੋਧੀ ਵਿਰੋਧ ਪ੍ਰਦਰਸ਼ਨ ਲਈ ਆਕਲੈਂਡ ਡੋਮੇਨ ਵਿਖੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਹਨ। ਇਸ ਇਕੱਠ ‘ਚ ਕੋਰੋਨਾ ਨਿਯਮਾਂ ਦੀਆ ਵੀ ਧੱਜੀਆਂ ਉਡਾਈਆਂ ਗਿਆ ਹਨ। ਇਸ ਦੌਰਾਨ ਕੁੱਝ ਲੋਕਾਂ ਨੇ ਮਾਸਕ ਪਾਇਆ ਹੋਇਆ ਸੀ, ਜਦਕਿ ਬਹੁਤ ਸਾਰੇ ਲੋਕਾਂ ਨੇ ਮਾਸਕ ਨਹੀਂ ਪਾਇਆ ਸੀ, ਉੱਥੇ ਹੀ ਸ਼ੋਸਲ ਡਿਸਟੈਂਸ ਦਾ ਵੀ ਧਿਆਨ ਨਹੀਂ ਰੱਖਿਆ ਗਿਆ।
ਕੋਵਿਡ -19 ਡੈਲਟਾ ਰੂਪ ਦੇ ਫੈਲਣ ਤੋਂ ਬਾਅਦ 17 ਅਗਸਤ ਨੂੰ ਆਕਲੈਂਡ ਵਿੱਚ ਅਲਰਟ ਲੈਵਲ 4 ਲੌਕਡਾਊਨ ਲਾਗੂ ਹੋਇਆ ਸੀ। ਹਾਲਾਂਕਿ ਇਹ ਸ਼ਹਿਰ ਉਸ ਤੋਂ ਬਾਅਦ ਲੈਵਲ 3 ‘ਤੇ ਆ ਗਿਆ ਹੈ ਜੋ ਇਸ ਸਮੇ ਵੀ ਜਾਰੀ ਹੈ। ਪਰ ਬਾਕੀ ਨਿਊਜ਼ੀਲੈਂਡ ‘ਚ ਲੈਵਲ 2 ਲਾਗੂ ਹੋਣ ਕਾਰਨ ਵਧੇਰੇ ਆਜ਼ਾਦੀਆਂ ਹਨ।