ਬਰੈਂਡੀ ਮੈਲੋਰੀ (brandi mallory) ਇੱਕ ਅਮਰੀਕੀ ਫਿਟਨੈਸ ਪ੍ਰਭਾਵਿਕ ਅਤੇ ਬਹੁਤ ਜ਼ਿਆਦਾ ਭਾਰ ਘਟਾਉਣ ਵਾਲੀ ਸਟਾਰ ਸੀ। ਬਰੈਂਡੀ ਦੀ ਮੌਤ ਇੱਕ ਮਹੀਨਾ ਪਹਿਲਾਂ ਹੀ ਹੋ ਗਈ ਸੀ। ਇਸ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਬਰੈਂਡੀ ਆਪਣੇ ਪ੍ਰਸਿੱਧ ਰਿਐਲਿਟੀ ਸ਼ੋਅ ਐਕਸਟ੍ਰੀਮ ਵੇਟ ਲੌਸ ਸੀਜ਼ਨ 4 ਤੋਂ ਬਾਅਦ ਮਸ਼ਹੂਰ ਹੋਈ ਸੀ। 40 ਸਾਲਾ ਬ੍ਰਾਂਡੀ ਮੈਲੋਰੀ ਦੀ ਕਰੀਬ ਇੱਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਹਾਲਾਂਕਿ ਉਸ ਦੀ ਮੌਤ ਦਾ ਕਾਰਨ ਉਸ ਸਮੇਂ ਸਾਹਮਣੇ ਨਹੀਂ ਆਇਆ ਸੀ। ਪਰ ਹੁਣ ਉਸਦੀ ਪੋਸਟਮਾਰਟਮ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਓ ਜਾਣਦੇ ਹਾਂ ਬਰੈਂਡੀ ਦੀ ਮੌਤ ਕਿਵੇਂ ਹੋਈ?
ਇੱਕ ਮਹੀਨੇ ਬਾਅਦ ਆਈ ਉਸ ਦੀ ਪੋਸਟਮਾਰਟਮ ਰਿਪੋਰਟ ਵਿੱਚ ਉਸ ਦੀ ਮੌਤ ਦੇ ਅਧਿਕਾਰਤ ਕਾਰਨਾਂ ਦਾ ਖੁਲਾਸਾ ਹੋਇਆ ਹੈ। ਦਰਅਸਲ, ਇਸ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸਦੀ ਮੌਤ ਦਾ ਕਾਰਨ ਉਸ ਦਾ ਸਰੀਰ ਸੀ। ਹਾਂ, ਉਸ ਦੀ ਮੌਤ ਮੋਟਾਪੇ ਦੀਆਂ ਪੇਚੀਦਗੀਆਂ (Complication) ਕਾਰਨ ਹੋਈ ਸੀ। ਇਸ ਖਬਰ ਨੇ ਇੱਕ ਵਾਰ ਫਿਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ।
ਖੂਨ ਦੀ ਜਾਂਚ ਰਿਪੋਰਟ ਕੀ ਕਹਿੰਦੀ ਹੈ?
ਸੂਤਰਾਂ ਮੁਤਾਬਿਕ ਬਰੈਂਡੀ ਦੀ ਮੌਤ ਦੇ ਸਮੇਂ ਉਸ ਦੀ ਹਾਲਤ ਕਾਫੀ ਖਰਾਬ ਸੀ। ਇਸ ਦੇ ਨਾਲ ਹੀ ਜੇਕਰ ਉਸ ਦੇ ਬਲੱਡ ਟੈਸਟ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਉਸ ਦੇ ਮੁਤਾਬਿਕ ਉਸ ਨੂੰ ਸ਼ੂਗਰ ਹੋਣ ਦੀ ਪੂਰੀ ਸੰਭਾਵਨਾ ਸੀ। ਰਿਪੋਰਟ ਦੇ ਆਧਾਰ ‘ਤੇ ਉਸ ਦੀ ਮੌਤ ਦਾ ਕਾਰਨ ਕੁਦਰਤੀ ਮੰਨਿਆ ਜਾ ਰਿਹਾ ਹੈ।
ਕਰੀਬ 70 ਕਿਲੋ ਵਜ਼ਨ ਘਟਾਇਆ ਸੀ
ਐਕਸਟ੍ਰੀਮ ਵੇਟ ਲੌਸ ਦੇ ਸਾਬਕਾ ਵੇਟ ਲੋਸ ਟ੍ਰੇਨਰ ਕ੍ਰਿਸ ਪਾਵੇਲ ਨੇ ਵੀ ਇਸ ‘ਤੇ ਬਿਆਨ ਦਿੱਤਾ ਸੀ। ਕ੍ਰਿਸ ਨੇ ਕਿਹਾ ਸੀ ਕਿ ਬਰੈਂਡੀਮੈਲੋਰੀ ਆਪਣੇ ਆਲੇ-ਦੁਆਲੇ ਦੇ ਹਰ ਕਿਸੇ ਲਈ ਪ੍ਰੇਰਨਾ ਸੀ। ਹਰ ਕੋਈ ਉਸ ਦੀ ਹੱਸਮੁੱਖ ਸ਼ਖਸੀਅਤ ਦਾ ਫੈਨ ਸੀ। ਤੁਹਾਨੂੰ ਦੱਸ ਦੇਈਏ ਕਿ ਬਰੈਂਡੀ ਨੇ ਆਪਣਾ ਵਜ਼ਨ 149 ਕਿਲੋ ਤੋਂ ਘਟਾ ਕੇ 80 ਕਿਲੋਗ੍ਰਾਮ ਕਰ ਲਿਆ ਸੀ, ਜੋ ਕਿਸੇ ਨੂੰ ਵੀ ਹੈਰਾਨ ਕਰਨ ਲਈ ਕਾਫੀ ਹੈ।