ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੱਧ ਪ੍ਰਦੇਸ਼ ਪਹੁੰਚ ਗਈ ਹੈ। ਸ਼ਿਵਰਾਜ ਸਿੰਘ ਦੇ ਰਾਜ ‘ਚ ਰਾਹੁਲ ਗਾਂਧੀ 12 ਦਿਨਾਂ ਤੱਕ 380 ਕਿਲੋਮੀਟਰ ਦਾ ਸਫਰ ਕਰਨਗੇ। ਇਸ ਤੋਂ ਬਾਅਦ ਉਹ ਰਾਜਸਥਾਨ ਜਾਣਗੇ। ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਕਈ ਲੋਕ ਸ਼ਾਮਿਲ ਹੋ ਰਹੇ ਹਨ ਅਤੇ ਸ਼ੁੱਕਰਵਾਰ ਨੂੰ ਭਾਰਤੀ ਖੇਡ ਜਗਤ ਦੇ ਇੱਕ ਸਿਤਾਰੇ ਨੇ ਰਾਹੁਲ ਨਾਲ ਯਾਤਰਾ ਵਿੱਚ ਹਿੱਸਾ ਲਿਆ। ਇਹ ਸਟਾਰ ਕੋਈ ਹੋਰ ਨਹੀਂ ਸਗੋਂ ਮੁੱਕੇਬਾਜ਼ੀ ਵਿੱਚ ਭਾਰਤ ਨੂੰ ਓਲੰਪਿਕ ਤਮਗਾ ਦਿਵਾਉਣ ਵਾਲਾ ਸਟਾਰ ਵਿਜੇਂਦਰ ਸਿੰਘ ਹੈ। ਵਿਜੇਂਦਰ ਨੇ ਬੀਜਿੰਗ ਓਲੰਪਿਕ-2008 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
मूछों पर ताव, बाज़ुओं में दम,
फौलादी इरादे, जोशीले कदम! pic.twitter.com/RzRAvv0sLm— Rahul Gandhi (@RahulGandhi) November 25, 2022
ਰਾਹੁਲ ਗਾਂਧੀ ਨੇ ਵੀ ਆਪਣੇ ਟਵਿੱਟਰ ‘ਤੇ ਵਿਜੇਂਦਰ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਦੋਵੇਂ ਆਪਣੀਆਂ ਮੁੱਛਾਂ ਨੂੰ ਵੱਟ ਦਿੰਦੇ ਨਜ਼ਰ ਆ ਰਹੇ ਹਨ। ਰਾਹੁਲ ਨੇ ਇਸ ਫੋਟੋ ਨੂੰ ਟਵੀਟ ਕੀਤਾ ਹੈ। ਇੱਕ ਹੋਰ ਫੋਟੋ ‘ਚ ਰਾਹੁਲ ਅਤੇ ਵਿਜੇਂਦਰ ਹੱਥ ਫੜ ਕੇ ਇਕੱਠੇ ਘੁੰਮਦੇ ਨਜ਼ਰ ਆ ਰਹੇ ਹਨ। ਵਿਜੇਂਦਰ ਨੇ ਦੱਖਣੀ ਦਿੱਲੀ ਤੋਂ ਕਾਂਗਰਸ ਦੀ ਟਿਕਟ ‘ਤੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ ਸਨ। ਹਾਲਾਂਕਿ ਉਹ ਜਿੱਤ ਨਹੀਂ ਸਕੇ ਸੀ ਅਤੇ ਭਾਜਪਾ ਦੇ ਰਮੇਸ਼ ਬਿਧੂੜੀ ਤੋਂ ਹਾਰ ਗਏ ਸਨ। ਵਿਜੇਂਦਰ ਨੇ ਖਰਗੋਨ ਪਹੁੰਚ ਕੇ ਇਸ ਯਾਤਰਾ ‘ਚ ਹਿੱਸਾ ਲਿਆ। ਕਾਂਗਰਸ ਨੇ ‘ਵਖਰਾ ਸਵੈਗ’ ਕੈਪਸ਼ਨ ਦੇ ਨਾਲ ਰਾਹੁਲ ਗਾਂਧੀ ਅਤੇ ਵਿਜੇਂਦਰ ਦੀ ਫੋਟੋ ਵੀ ਟਵੀਟ ਕੀਤੀ ਹੈ।