ਟੋਕੀਓ ਓਲੰਪਿਕਸ ਦੇ 13 ਵੇਂ ਦਿਨ ਭਾਰਤ ਨੇ ਇੱਕ ਹੋਰ ਤਮਗਾ ਹਾਸਿਲ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਹਾਲਾਂਕਿ ਟੋਕੀਓ ਓਲੰਪਿਕਸ ਵਿੱਚ ਭਾਰਤ ਕੋਲ ਪਹਿਲਾ ਗੋਲਡ ਜਿੱਤਣ ਦਾ ਮੌਕਾ ਸੀ, ਪਰ ਭਾਰਤ ਨੂੰ ਕਾਂਸੀ ਦਾ ਤਗਮਾ ਮਿਲਿਆ ਹੈ। ਇਸ ਸਮੇਂ ਵੱਡੀ ਖਬਰ ਇਹ ਹੈ ਕਿ ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਵਿਸ਼ਵ ਕੱਪ ਜੇਤੂ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਦੇ ਖਿਲਾਫ ਆਪਣਾ ਸੈਮੀਫਾਈਨਲ ਮੈਚ ਹਾਰ ਗਈ ਹੈ। ਲਵਲੀਨਾ ਨੇ ਪਹਿਲਾਂ ਹੀ ਮੈਡਲ ਦੀ ਪੁਸ਼ਟੀ ਕਰ ਦਿੱਤੀ ਸੀ। ਸੈਮੀਫਾਈਨਲ ‘ਚ ਹਾਰ ਦੇ ਨਾਲ ਉਨ੍ਹਾਂ ਨੂੰ ਕਾਂਸੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਵੇਗਾ।
#IND's Lovlina Borgohain wins India's THIRD medal at #Tokyo2020 – and it's a #Bronze in the women's #Boxing welterweight category! #StrongerTogether | #UnitedByEmotion | #Olympics pic.twitter.com/wcX69n3YEe
— #Tokyo2020 for India (@Tokyo2020hi) August 4, 2021
ਹਾਲਾਂਕਿ, ਸੈਮੀਫਾਈਨਲ ਵਿੱਚ ਹਾਰਨ ਦੇ ਬਾਵਜੂਦ ਵੀ ਲਵਲੀਨਾ ਨੇ ਇਤਿਹਾਸ ਰਚਿਆ ਹੈ। ਲਵਲੀਨਾ ਭਾਰਤ ਦੀ ਪਹਿਲੀ ਮਹਿਲਾ ਮੁੱਕੇਬਾਜ਼ ਹੈ ਜਿਸਨੇ 69 ਕਿਲੋਗ੍ਰਾਮ ਵਰਗ ਵਿੱਚ ਮੈਡਲ ਜਿੱਤਿਆ ਹੈ। ਇਸ ਤੋਂ ਇਲਾਵਾ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਲਵਲੀਨਾ ਤੋਂ ਇਲਾਵਾ ਭਾਰਤ ਦੇ ਸਿਰਫ ਦੋ ਖਿਡਾਰੀਆਂ ਨੇ ਹੀ ਤਗਮੇ ਜਿੱਤੇ ਹਨ। ਲਵਲੀਨਾ ਤੋਂ ਪਹਿਲਾਂ ਵਿਜੇਂਦਰ ਸਿੰਘ ਅਤੇ ਐਮਸੀ ਮੈਰੀਕਾਮ ਓਲੰਪਿਕ ਖੇਡਾਂ ਵਿੱਚ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ।