ਵਧਦੀ ਉਮਰ ਦੇ ਨਾਲ ਸਰੀਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਨ੍ਹਾਂ ‘ਚ ਹੱਡੀਆਂ ਦੀ ਕਮਜ਼ੋਰੀ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਬੁਢਾਪੇ ਵਿੱਚ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਨਾਲ ਹੱਡੀਆਂ ਦੇ ਟੁੱਟਣ ਦਾ ਖ਼ਤਰਾ ਬਹੁਤ ਵੱਧ ਜਾਂਦਾ ਹੈ। ਲੋਕ ਗਠੀਆ, ਓਸਟੀਓਪੋਰੋਸਿਸ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਪਰ ਕੁਝ ਤਰੀਕੇ ਅਪਣਾ ਕੇ ਹੱਡੀਆਂ ਨੂੰ ਮਜ਼ਬੂਤ ਰੱਖਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਮਾਹਿਰਾਂ ਦੇ ਸੁਝਾਅ ਜੋ ਬੁਢਾਪੇ ਵਿੱਚ ਹੱਡੀਆਂ ਨੂੰ ਮਜ਼ਬੂਤ ਰੱਖਦੇ ਹਨ।
ਵਿਟਾਮਿਨ ਡੀ
ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ। ਵਧਦੀ ਉਮਰ ਦੇ ਨਾਲ ਸਰੀਰ ‘ਚ ਵਿਟਾਮਿਨ ਡੀ ਦੀ ਕਮੀ ਵੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਰੋਜ਼ਾਨਾ ਧੁੱਪ ਲੈਣੀ ਜ਼ਰੂਰੀ ਹੈ। ਇਸ ਦੇ ਲਈ ਡਾਈਟ ਦਾ ਵੀ ਧਿਆਨ ਰੱਖੋ। ਵਿਟਾਮਿਨ ਡੀ ਦੀ ਕਮੀ ਨੂੰ ਅੰਡੇ ਦੀ ਜ਼ਰਦੀ ਅਤੇ ਡੇਅਰੀ ਉਤਪਾਦਾਂ ਦੀ ਵਰਤੋਂ ਨਾਲ ਪੂਰਾ ਕੀਤਾ ਜਾ ਸਕਦਾ ਹੈ। ਜੇਕਰ ਫਿਰ ਵੀ ਸਰੀਰ ‘ਚ ਇਸ ਵਿਟਾਮਿਨ ਦੀ ਕਮੀ ਹੈ ਤਾਂ ਡਾਕਟਰ ਦੀ ਸਲਾਹ ਲਓ।
ਸਿਗਰਟਨੋਸ਼ੀ ਛੱਡੋ ਅਤੇ ਸ਼ਰਾਬ ਦਾ ਸੇਵਨ ਘੱਟ ਕਰੋ
ਜੇਕਰ ਤੁਸੀਂ ਜ਼ਿਆਦਾ ਸ਼ਰਾਬ ਅਤੇ ਸਿਗਰਟ ਪੀਂਦੇ ਹੋ ਤਾਂ ਇਹ ਹੱਡੀਆਂ ਦੀ ਸਿਹਤ ਲਈ ਠੀਕ ਨਹੀਂ ਹੈ। ਸਿਗਰਟਨੋਸ਼ੀ ਹੱਡੀਆਂ ਦੀ ਘਣਤਾ ਨੂੰ ਘਟਾਉਂਦੀ ਹੈ।ਸ਼ਰਾਬ ਦਾ ਜ਼ਿਆਦਾ ਸੇਵਨ ਕੈਲਸ਼ੀਅਮ ਨੂੰ ਘਟਾਉਂਦਾ ਹੈ ਅਤੇ ਹੱਡੀਆਂ ਦੀ ਬਣਤਰ ਨੂੰ ਘਟਾਉਣਾ ਸ਼ੁਰੂ ਕਰ ਦਿੰਦਾ ਹੈ। ਅਜਿਹੀ ਸਥਿਤੀ ਵਿੱਚ ਸਿਗਰਟਨੋਸ਼ੀ ਅਤੇ ਸ਼ਰਾਬ ਦੀ ਲਤ ਨੂੰ ਛੱਡਣ ਦੀ ਕੋਸ਼ਿਸ਼ ਕਰਨੀ ਜ਼ਰੂਰੀ ਹੈ।
ਜ਼ਿਆਦਾ ਕੈਲਸ਼ੀਅਮ ਵਾਲੀ ਖੁਰਾਕ ਲਓ
ਹੱਡੀਆਂ ਨੂੰ ਮਜਬੂਤ ਰੱਖਣ ਲਈ ਡਾਈਟ ਵਿੱਚ ਕੈਲਸ਼ੀਅਮ ਲੈਣਾ ਬਹੁਤ ਜ਼ਰੂਰੀ ਹੈ। ਅਜਿਹੇ ‘ਚ ਰੋਜ਼ਾਨਾ ਆਪਣੀ ਡਾਈਟ ‘ਚ ਕੈਲਸ਼ੀਅਮ ਯੁਕਤ ਭੋਜਨ ਸ਼ਾਮਿਲ ਕਰੋ। ਇਸ ਦੇ ਲਈ ਦਹੀਂ, ਦੁੱਧ, ਪਨੀਰ, ਕੇਲਾ, ਬਰੋਕਲੀ ਦਾ ਸੇਵਨ ਕੀਤਾ ਜਾ ਸਕਦਾ ਹੈ। 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਰੋਜ਼ਾਨਾ ਆਪਣੀ ਖੁਰਾਕ ਵਿੱਚ 1,000 ਤੋਂ 1,200 ਮਿਲੀਗ੍ਰਾਮ ਕੈਲਸ਼ੀਅਮ ਲੈਣਾ ਜ਼ਰੂਰੀ ਹੈ।
ਇਹ ਟੈਸਟ ਕਰਵਾਓ
ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ (ਵੈਸ਼ਾਲੀ) ਦੇ ਆਰਥੋਪੈਡਿਕਸ ਅਤੇ ਜੁਆਇੰਟ ਰਿਪਲੇਸਮੈਂਟ ਵਿਭਾਗ ਦੇ ਐਸੋਸੀਏਟ ਡਾਇਰੈਕਟਰ ਡਾ: ਅਖਿਲੇਸ਼ ਯਾਦਵ ਨੇ ਇੱਕ ਨਿੱਜੀ ਚੈੱਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੱਡੀਆਂ ਦੀ ਜਾਂਚ ਕਰਨ ਲਈ ਹੱਡੀਆਂ ਦੀ ਘਣਤਾ ਟੈਸਟ, ਡੁਅਲ ਐਨਰਜੀ ਐਕਸ-ਰੇ ਐਬਸਪੋਟੋਮੈਟਰੀ (ਡੀਐਕਸਏ) ਸਕੈਨ ਕੀਤਾ ਜਾ ਸਕਦਾ ਹੈ। ਮੈਡੀਕਲ ਹਿਸਟਰੀ ਅਤੇ ਤੁਹਾਡੀ ਉਮਰ ਦੇ ਅਨੁਸਾਰ, ਤੁਸੀਂ ਹੱਡੀਆਂ ਦੀ ਘਣਤਾ ਦਾ ਟੈਸਟ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਇਹ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਵੇਟ ਲਿਫਟਿੰਗ ਦੀ ਕਸਰਤ ਵੀ ਕਰੋ।
ਬੇਦਾਅਵਾ (Disclaimer) : ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਿਤ ਮਾਹਿਰ ਦੀ ਸਲਾਹ ਲਓ।