ਹੈਮਿਲਟਨ ਕੋਰਟ ‘ਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ। ਪਰ ਹੁਣ ਅਧਿਕਾਰੀਆਂ ਨੂੰ ਸੁੱਖ ਦਾ ਸਾਹ ਆਇਆ ਹੈ। ਦਰਅਸਲ ਹੈਮਿਲਟਨ ਜ਼ਿਲ੍ਹਾ ਅਦਾਲਤ ਅੱਜ ਸਵੇਰੇ ਇੱਕ ਘੰਟੇ ਲਈ ਖਾਲੀ ਕਰਵਾਈ ਗਈ ਸੀ ਚੈਕਿੰਗ ਤੋਂ ਬਾਅਦ ਕੰਮਕਾਜ ਫਿਰ ਤੋਂ ਸ਼ੁਰੂ ਹੋ ਗਿਆ ਹੈ। ਪੁਲਿਸ ਨੇ ਕਿਹਾ ਕਿ ਸਵੇਰੇ 10.30 ਵਜੇ ਧਮਕੀ ਦਿੱਤੀ ਗਈ ਸੀ ਅਤੇ ਅਧਿਕਾਰੀ ਮੌਕੇ ‘ਤੇ ਪਹੁੰਚੇ ਸਨ, ਪਰ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ।
ਇਸ ਦੌਰਾਨ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਸੀ ਅਤੇ ਪੁਲਿਸ ਯੂਨਿਟ ਕੇਂਦਰੀ ਹੈਮਿਲਟਨ ਵਿੱਚ ਅਦਾਲਤ ਦੇ ਬਾਹਰ ਸਾਵਧਾਨੀ ਵਜੋਂ ਮੌਜੂਦ ਸਨ। ਫਿਲਹਾਲ ਧਮਕੀ ਦੇਣ ਵਾਲੇ ਦੀ ਪਛਾਣ ਕਰਨ ਲਈ ਪੁੱਛਗਿੱਛ ਜਾਰੀ ਹੈ।